ਰਾਤ ਬਾਕੀ ਹੈ

ਪੁੰਨਿਆਂ ਦੇ ਸ਼ਹਿਰ'ਚ
ਹੁਣ
ਸੱਭ ਕੁਛ ਵਿਕਦਾ ਹੈ।

ਮੱਤ ਵਿਕੀ ਪਰ
ਅਸੀਂ ਕਮਲੇ ਨਾਂ ਹੋਏ
ਦੜ ਵੱਟੀ
ਤੇ
ਭੋਰਾ ਨਾਂ ਰੋਏ !

ਛੱਤ ਵਿਕੀ ਪਰ
ਅਸੀਂ ਬੇਘਰ ਨਾ ਹੋਏ,
ਕਚੀਚੀ ਦੀ ਵੱਟੀ
ਤੇ
ਰੋਹ ਨਾਂ ਕੀਤਾ !

ਘੁੱਟ ਕੁ
ਚਾਨਣੀ ਬਚੀ ਹੈ
ਮੇਰੇ ਖਿਆਲਾਂ 'ਚ,

ਸਾਂਭ ਕੇ ਰੱਖਣ ਦੇ
ਮੇਰੇ ਆੜੀ
ਕਿ

ਅਜੇ ਰਾਤ ਬਾਕੀ ਹੈ।