ਮੈਂ ਅੰਦਰ ਮੈਂ

ਇੱਕ ਦਿਨ
ਮੋਢੇ ਤੇ ਹੱਥ ਰੱਖ
ਤੂੰ ਪੁੱਛਿਆ
ਵਕਤ ਕੀ ਹੈ?
ਮੈਂ ਕਿਹਾ
'ਵਰਤਮਾਨ'
ਤੇ
ਮੇਰਾ ਭੂਤਕਾਲ?
ਮੈਂ ਕਿਹਾ
'ਮੈਂ ਨਹੀਂ ਜਾਣਦਾ'
ਤੇ
ਮੇਰਾ ਭਵਿਖ?
ਮੈਂ ਕਿਹਾ
'ਰੱਬ ਜਾਣਦਾ ਹੈ।'
ਤੇ
ਮੇਰਾ ਰੱਬ?
ਮੈਂ ਕਿਹਾ
'ਸਿਰਫ਼ ਤੈ ਨੂੰ ਪਤਾ ਹੈ।
ਤੇ ਮੈਂ
'ਮੈਂ ਅੰਦਰ ਮੈਂ'

ਗੁਆਚ ਗਿਆ ਕਿਤੇ।