ਕਦੇ ਕਦੇ
ਕਿਸੇ ਕਿਸੇ
ਸ਼ਹਿਰ ਨੂੰ ਤਾਪ ਜਿਹਾ
ਚੜਦਾ ਹੈ।
ਫਿਰ ਲਹੂ ਦੀ
ਗੁੜਤੀ ਨਾਲ ਪਲੀ ਆਦਮ ਜਾਤ ਦੇ
ਉੱਗ ਆਉਂਦੀਆਂ ਹਨ
ਨਹੁੰਦਰਾਂ,
ਨਿਕਲ ਜਾਂਦੇ ਨੇ
ਸਿੰਗ
ਆਕੜ ਜਾਂਦੀ ਹੈ
ਪੂਛ,
ਖੌਰੂ ਪਾਉਂਦੀਆਂ ਹਨ
ਦੁਲੱਤੀਆਂ,
ਆਪਣੇ ਹੀ ਭਾੲਬੰਦ
ਲੱਕਦੇ ਨੇ ਰੱਤ
ਮਿੱਤਰਾਂ ਦੇ
ਕਾਲਜੇ ਚੋਂ,
ਫਿਰ ਜਾਨਵਰ
ਹੱਸਦੇ ਹਨ
ਮਨੁੱਖਤਾ ਦੀ
ਪਸ਼ੂਤਾ ਤੇ। |