ਭਟਕਣ

ਬੇਗਾਨੀ ਬੁੱਕਲ ਦੇ
ਫੋਕੇ ਨਿੱਘ,
ਨਿਕਲਦਿਆਂ ਹੀ
ਕਰਦੇ ਨੇ ਸੀਤ
ਧੁਰ ਤੀਕ
ਮੇਰੇ ਅੰਤਰਮਨ ਨੂੰ,

ਚੁੱਪ ਚਾਪ ਤੁਰਦੀਆਂ
            ਚੋਰ ਪੈੜਾਂ
            ਛੱਡ ਗਈਆਂ
            ਅਮਿੱਟ ਨਿਸ਼ਾਨ
            ਤੇਰੇ ਵੱਲ ਮੁੜਦਿਆਂ,

ਅਣਬੋਲੇ ਬੁੱਲ
ਕੰਬਦੇ ਨੇ
ਤੇਰਾ ਨਾਂ ਲੈਂਦਿਆਂ,
ਅੰਦਰਲਾ ਕੋਤਵਾਲ
ਘੂਰਦਾ ਹੈ
ਮੇਰੇ ਚੇਤੰਨ ਨੂੰ
ਵਾਰ-ਵਾਰ,

ਕਿ ਤੂੰ
ਵਿੱਚ ਹੀ ਲਮਕਿਆਂ ਹੈਂ,
ਭਟਕਣ ਤੇ ਪਿਆਰ ਦੇ

ਦੋ-ਰਾਹੇ ਤੇ ।