ਜਦੋਂ,
ਤਾਂਘ ਮੇਰੀ ਦੇ
ਮਾਨ ਸਰੋਵਰ,
ਭਰ-ਭਰ ਡੁੱਲ੍ਹੇ
ਤੁਸੀਂ,
ਉਦੋਂ ਕਿਉ ਨਾਂ ਆਏ,
ਹੁਣ ਤਾਂ ਕੋਈ,
ਆਖਣ-ਉੱਗਣ
ਘੁੱਟੀਂ- ਬਾਟੀਂ
ਰੱਤ ਮੇਰੀ ਨੂੰ
ਸੂਤ ਗਿਆ ।
ਹੁਣ ਤਾਂ ਕੋਈ,
ਵਿੱਚ ਰਗਾਂ ਮੇਰੀਆਂ
ਵਿਹੁ ਸਾਹਾਂ ਨਾਲ
ਘੋਲ ਗਿਆ ।
ਹੁਣ ਤਾ ਉਹਦੀ
ਮਹਿਫਲ ਨੱਚ-ਨੱਚ
ਸੱਜ-ਅਲੂਹੇ
ਪੈਰੀਂ ਮੇਰੇ
ਛਾਲੇ,
ਲੱਖ ਹਜਾਰ ਹੋਏ,
ਕੋਸੇ-ਕੋਸੇ
ਸਾਹਾਂ ਦੀ ਜੇ
ਕਰੇਂ ਟਕੋਰ
ਤਾਂ ਖਵਰੈ
ਸੁੱਤੀਆਂ ਸੱਧਰਾਂ
ਉੱਠ ਖੜੋਣ |