ਕੁਵੇਲਾ

ਹੁਣ
ਹੰਸਾਂ ਦਾ
ਚਿੱਤ ਨਹੀਂ ਲਗਦਾ
ਮਾਨਸਰਾਂ ਵਿਚ,

ਕਾਂ ਵੀ,
ਦੇ ਗਏ ਬੇਦਾਵਾ
ਵਿੱਚ ਸਰਾਧਾਂ,

ਬੁਲਬੁਲ ਵੀ
ਉੱਧਲ ਗਈ,
ਸੰਗ ਗਿਰਝਾਂ ਦੇ

ਸੱਜਣ ਵੇ,
ਤੂੰ,
ਰੁੱਤ ਕਸੂਤੀ ਆਇਆ
ਕੋਈ ਦੀਵਾ ਬਾਲ
ਵੇ ਅੜਿਆ

ਘੁੱਪ ਹਨੇਰਾ ਹੈ।