ਤੇਰੀ ਰੁਖਸਤ ਨੇ
ਪਾ ਦਿੱਤੇ
ਮੇਰੇ ਅੱਖਰਾਂ'ਚ ਚਿੱਬ
ਸੋਗੀ ਕਲਮ ਵੀ
ਭੁੱਲ ਗਈ
ਮੁਹਾਰਨੀ !
ਤੇਰੀ ਛੇਕੜਲੀ
ਧੁਰ ਉਡਾਰੀ
ਖਿੰਡਾ ਗਈ
ਖੰਭ ਉਮਰ ਦੇ !
ਚੁਗਦੇ ਹਾਂ
ਅਣਥੱਕ ਯਾਦਾਂ ,
ਤੇਰੇ ਗੀਗਿਆਂ ਦੇ
ਅਕਸ'ਚੋਂ,
ਲੱਭਦੇ ਹਾਂ
ਤੇਰਾ ਮੁਹਾਂਦਰਾ।
ਹਰ ਪੈੜਚਾਲ
ਪਾਉਦੀ ਹੈ
ਤੇਰੇ ਮੁੜਨ ਦਾ
ਭੁਲੇਖਾ।
ਪਰ ਅੰਬਰ ਦੀ
ਛਾਤੀ ਤੇ
ਉੱਕਰਿਆ ਹੈ
ਇੱਕੋ ਇੱਕ ਹਰਫ
ਕਿ
ਤੇਰੀ ਪਾਈ ਵਿੱਥ
ਵਿੱਥ ਹੀ ਰਹਿਣੀ ਹੈ। |