ਐਤਕੀਂ
ਸਿਆਲ ਨੂੰ ਵੀ ,
ਚੜ੍ਹ ਗਿਆ
ਮੱਠਾ ਜਿਹਾ ਤਾਪ !
ਕਿ
ਕੋਈ ਤਪਦਾ ਹਾੜ ,
ਚੁੱਪ-ਚੁਪੀਤੇ
ਲੰਘ ਗਿਆ ਹੋਣੈ
ਪੋਹ ਵਿਚਦੀ।
ਜਾਂ ਕਿਸੇ
ਵਿਜੇਗਣ ਨੇ ,
ਬਾਲ ਲਈ
ਵਰ੍ਹੇ ਦੀ ਹਿੱਕ ਤੇ
ਹਿਜ਼ਰਾਂ ਦੀ ਅੱਗ।
ਜਾਂ ਕਿਸੇ
ਚੇਤਰ ਨੂੰ ,
ਜੰਮਦਿਆਂ ਹੀ
ਪਿਆ ਦਿੱਤੀ
ਲਹੂ ਦੀ ਗੁੜ੍ਹਤੀ।
ਤਾਂ ਹੀ
ਤੱਤੜੀ ਦੇ ਪਿੰਡੇ 'ਚੋਂ
ਮਾਰਦਾ ਹੈ
ਸੇਕ।
ਸੜਦੀਆਂ ਨੇ
ਆਸਾਂ,
ਮਹਾਤੜ ਦੀ
ਬੁੱਕਲ 'ਚ ਪਈਆਂ। |