ਜੇ ਮੈਂ
ਚੰਮ ਦਾ
ਵਪਾਰੀ ਹੁੰਦਾ
ਤਾਂ ਦੱਸ ਦਿੰਦਾ
ਕਿ
ਕਿੰਨਾ ਕੁ
ਮੁਲਾਇਮ ਹੈ
ਤੇਰਾ ਧਰਾਤਲ ,
ਪਾ ਦਿੰਦਾ ਮੁੱਲ
ਤੇਰੀ ਇੱਕ-ਇੱਕ
ਬੋਟੀ ਦਾ ,
ਫੇਰ,
ਜਿਸਮਾਂ ਦੀ ਭੁੱਖੀ
ਆਦਮਜਾਤ
ਕਰ ਦਿੰਦੀ ਨੀਲਾਮ
ਤੈਨੂੰ ਭਰੇ ਬਾਜਾਰ 'ਚ,
ਖਿੰਡਾ ਦਿੰਦੀ
ਤੜਾਗੀ ਦੇ
ਸਾਰੇ ਮਣਕੇ ,
ਮੈਨੂੰ,
ਰੂਹ ਦੀ
ਕੋਮਲਤਾ ਬਾਰੇ ਪੁੱਛਦੇ
ਤਾਂ ਦਸਦਾ,
ਕਿ
ਕਿੰਨੀ ਕੁ
ਕੂਲੀ ਹੈ
ਇਹਦੀ ਧਰਤੀ
ਕਿੰਨੇਂ 'ਕੁ
ਡੂੰਘੇ ਨੇ
ਸਾਹਾਂ ਦੇ ਸਰਵਰ |