ਹੁੱਸੜ

ਐਨੀ ਕੁ
ਵਿਰਲ ਤਾਂ ਹੋਵੇ
ਕਿ
ਸਾਹ ਆਉਦਾ ਰਹੇ।

ਦਮ ਘੁੱਟ ਗਿਆ
ਬੇਕਦਰਾਂ ਦੀ
ਭੀੜ 'ਚ।

ਸਾਹ ਲੈਣਾਂ ਵੀ
ਦੁੱਭਰ ਹੋਇਆ,
ਹਵਾਵਾਂ ਨੂੰ
ਖਵਰੈ, ਕੀਹਨੇ
ਕਰ ਦਿੱਤਾ ਜੂਠਾ।

ਕਿ
ਸੱਜਰੀ ਪੌਣ 'ਚੋਂ ਵੀ
ਹੁਣ ਤਾ

ਮੁਸ਼ਕ ਆਉਦੈ।