ਮੈਂ

'ਮੈਂ' ਦੀ
ਇੱਕ ਗੱਲ ਦੱਸਾ?
ਇੱਕ ਦਿਨ
'ਮੈਂ' ਦੇ
ਮਗਰ ਪੈ ਗਏ
ਚਹੁੰ ਕੂਟਾ ਦੇ
ਮੰਡੇ,

ਮੈਂ' ਭੱਜੀ
'ਮੈਂ' ਕੁਰਲਾਈ
ਕਿਸੇ ਨੂੰ
ਤਰਸ ਨਾ ਆਇਆ
'ਮੈਂ' ਤੱਤੜੀ - ਤੇ
ਚੋਰਾਂ ਛੱਡੀ
ਸਾਧਾਂ ਲੁੱਟੀ,
ਇੱਕ ਦਿਨ ਆਪੇ
ਬਾਬਲ ਮੇਰੇ
ਸੰਗ ਲੁਟੇਰੇ

ਪਰਣਾਈ !