ਵਾਪਸੀ

ਡੰਡੀ,
ਪੈ ਤਾਂ ਗਏ ਹੋ
ਰਾਹ ਛੱਡਕੇ,
ਪਰ
ਮੁੜੋਂਗੇ ਤੁਸੀਂ
ਛੇਕੜ
ਠਿੱਠ ਹੋ ਕੇ
ਆਥਣ ਵੇਲੇ,

ਮਹਾਤੜ ਨੂੰ
ਫੇਰ ਵੀ
ਵੇਖੋਂਗੇ
ਖੜ੍ਹਾ

ਏਸੇ ਮੋੜ ਤੇ