ਪਹਿਰਾ

ਤਾਂ ਹੀ
ਮੈਂ
ਦਿੰਦਾ ਹਾਂ
ਨੀਂਦ 'ਤੇ ਵੀ
ਪਹਿਰਾ
ਕਿ,
ਵੈਲੀ ਸੁਪਨਿਆਂ ਦਾ
ਕੀ ਵਸਾਹ

ਕਿਤੇ,
ਰਾਤ-ਬਰਾਤੇ
ਘੂਕ ਸੁੱਤੇ
ਸੱਚ ਦੀ
ਹਿੱਕ ਤੇ
ਬਹਿ ਕੇ
ਘੁੱਟ ਨਾਂ ਦੇਣ
ਸੰਘ

ਹਕੀਕਤ ਦਾ