ਚਿਤਾਵਨੀ

ਕਿਤੇ ਫੇਰ
ਨਾਂ ਦੇਵੀਂ
ਮੈਨੂੰ ਉਲਾਂਭਾ
ਜਦੋਂ,
ਤੈਨੂੰ ਦਿਸਿਆ
ਤੇਰਾ ਪਾਟਿਆ ਸਾਲੂ
ਜਦੋਂ,
ਸਮੇਂ ਦੀ ਹਿੱਕ 'ਚ
ਔਕੜਾਂ ਦੀ
ਚੀਸ ਪਈਂਂ

ਮੈ ਤਾ
ਭਰ ਲਈ ਹੈ
ਝੋਲੀ,
ਮੇਰੇ ਵੰਡੇ ਦੀਆਂ
ਸੂਲਾ ਦੀ,
ਤੇਰੇ ਵੰਡੇ ਦੀ
ਲਾਜਵੰਤੀ,
ਕਿਤੇ,
ਥੋਹਰਾਂ ਸੰਗ
ਉੱਧਲ ਕੇ
ਚੁਭੋ ਨਾਂ ਦੇਵੇ,
ਤੇਰੇ ਕਾਲਜੇ 'ਚ

ਵਿਹੁ ਦੇ ਕੰਡੇ