ਹੰਗਾਮੀ ਹਾਲਾਤ
ਲਉ ਫੇਰ ਆ ਗਏ ਜੀਭਾਂ ਦੇ ਕਾਤਿਲ
ਕੱਠੇ ਕਰ ਲਉ ਸ਼ਬਦ ਤੋਪੇ ਲਾ ਲਉ ਬੁੱਲਾਂ ਨੂੰ
ਬੰਨ੍ਹ ਲਉ ਪੰਡ ਖਿੱਲਰ ਗਏ ਹੌਸਲੇ ਦੀ
ਕਿ ਬੋਲਾਂ ਦੀ ਲੋੜ ਪਵੇਗੀ ਹੁਣ,
ਜਦੋਂ ਜੰਗਾਲ ਗਿਆ ਅਸ੍ਹਲਾ