ਬੜਾ ਔਖਾ ਹੈਂ

ਬੜਾ ਔਖਾ ਹੈ
ਸਹਿਣਾ
ਕਿਸੇ ਕਵਿਤਾ ਦੇ,
ਕਾਗਜ਼ ਤੇ
ਉਤਰਨ ਤੋਂ ਪਹਿਲਾਂ,
ਜ਼ਿਹਨ 'ਚ ਹੁੰਦੀਆਂ
ਜੰਮਣ-ਪੀੜਾਂ ਦਾ
ਦਰਦ

ਬੜਾ ਔਖਾ ਹੈ
ਕਰਨਾ
ਤਲੀਆਂ ਤੇ ਪਾਏ
ਕੋਰ-ਕੰਡਿਆਂ ਦਾ,
ਕੱਛਾਂ ਤੱਕ
ਉਪੜਨ ਦਾ
ਇੰਤਜਾਰ

ਬੜਾ ਔਖਾ ਹੈ
ਨਬੇੜਨਾ

ਨੰਗੇ ਪੈਰੀਂ
ਕੰਡਿਆਲੇ ਰਾਂਹਾ ਤੇ
ਮਰਜ਼ੀ ਤੋਂ
ਮਜ਼ਬੂਰੀ ਤੱਕ ਦਾ

   ਸਫ਼ਰ