ਕਿਉਂ ਰਹੀਏ ਤੇਰੇ ਗਰਾਂ

ਕਿਉ ਰਹੀਏ ਤੇਰੇ ਗਰਾਂ
ਤੇਰੇ
ਕੰਧਾਂ ਤੇ ਉਕੇਰੇ
ਘੁੱਗੀਆਂ ਤੇ ਕਬੂਤਰ
ਉਫਣੇ ਲਿਉੜਾਂ ਨੇ
ਫੱਟੜ ਕੀਤੇ।
ਸੁੰਨੀ ਸੱਥ ਦੇ
ਸਿਉਂਕ ਖਾਧੇ
ਖੁੰਡਾਂ ਤੇ
ਬੈਠੀ ਇੱਕ ਪੀੜੀ
ਸਮਿਆ ਦੀ ਚੀਲ ਨੇ
ਖਾ ਲਈ।
ਦੱਸ ਕਿਉ
ਤੇਰੇ ਬੋਹਟੇ ਵਿੱਚ
ਗਲੋਟੇ
ਤੂੰ,
ਆਪ ਮੁਹਾਰੇ ਊਰੇ !
ਘਰ-ਘਰ
ਖਿਆਲੀਂ ਰੁਝੀਆਂ
ਮਾਵਾਂ ਨੇ ਕਿਉਂ
ਦੁੱਧ,
ਚੁੱਲਿਆਂ ਵਿੱਚ ਉਬਾਲੇ,
ਜਰਿਆ ਨਹੀਂ ਜਾਂਦਾ
ਉਜੜਿਆਂ ਦਾ ਦੁੱਖ
ਚੱਲ ਵੇ ਹਾਣੀ
ਮੈਨੂੰ
ਤੇਰੇ ਪਿੰਡ ਦੀ
ਫਿਰਨੀ ਤੱਕ  ਛੱਡ ਆ ,
ਜੋ ਕੁਝ ਰੂਹ ਦਾ
ਬਚ ਗਿਆ ਮੇਰਾ
ਇਥੋਂ ਲੈ ਕੇ
ਤੁਰ ਜਾਵਾਂ
ਹੁਣ,

ਭਾਈ ਬਣਗੇ ਆਦਮ ਖਾਣੇਂ।