ਕਾਲਜ ਦੇ ਸਾਹਮਣੇ ਬਣੇ
ਚਬੂਤਰੇ 'ਤੇ ਲਿਖਿਆ ਸੀ
'ਮਰੇ ਹੋਏ ਡੰਗਰਾਂ ਦੀ ਸੂਚਨਾ ਇਥੇ ਦਿਓ
ਅਤੇ ਰੁਕੇ ਹੋਏ ਸੀਵਰੇਜ ਦੀ ਵੀ
ਕੁਝ ਦਿਨਾਂ ਮਗਰੋਂ ਕਿਸੇ ਪਾੜ੍ਹੇ ਨੇ
ਉਸ ਦੇ ਥੱਲੇ ਲਿਖ ਦਿਤਾ
'ਜਨਾਬ! ਜ਼ਰਾ ਤਕਲੀਫ਼ ਕਰੋ
ਮਰੇ ਹੋਏ ਡੰਗਰਾਂ ਦੀ ਮਰਦਮਸ਼ੁਮਾਰੀ
ਸਾਡੇ ਹਾਜ਼ਰੀ ਰਜਿਸਟਰਾਂ ਤੋਂ ਕਰ ਲਵੋ
ਅਤੇ ਰੁਕੇ ਹੋਏ ਸੀਵਰੇਜ ਦੀ ਕਾਹਦੀ ਸੂਚਨਾ
ਸਾਡਾ ਕਾਲਜ ਹੋਰ ਕੀ ਹੈ? |