ਪੜਛਾਂਵਿਆਂ ਦੇ ਮਗਰੇ ਮਗਰ
ਸੜਕਾਂ ਦੇ
ਕਿਨਾਰਿਆ ਤੇ
ਤੁਰਦਿਆਂ ਜੁਗ ਹੋਏ,
ਭੀੜ ਤੋਂ ਆਪਾਂ ਬਚਾਉਂਦੇ,
ਲੀਹੋਂ ਲਹਿ ਗਏ
ਨਿੱਖੜ ਕੇ ਤੁਰਨ ਦੀ
ਪੈ ਗਈ ਆਦਤ ਨਾਲ
ਹੌਲੀ, ਹੌਲੀ
ਮੁੱਕ ਗਿਆ ਹੈ
ਹਾਸ਼ੀਏ ਤੇ
ਜਿਉਣ ਦਾ ਅਹਿਸਾਸ
ਸੂਰਜ ਵੱਲ
ਪਿੱਠ ਕਰਕੇ,
ਆਪਣੀ ਹੋਂਦ ਦੀ,
ਭਾਲ 'ਚ
ਤੁਰੇ ਹੀ ਜਾ ਰਹੇ ਹਾਂ,
ਆਪਣੇ ਹੀ
ਪੜਛਾਵਿਆਂ ਦੇ ਮਗਰੇ ਮਗਰ..................... |