ਜਦੋਂ, ਸੁੱਤੇ ਗਏ ਜੀਰਾਣੁ

ਜਦੋਂ, ਸੁੱਤੇ ਗਏ ਜੀਰਾਣੁ
ਸੋਚਿਆ ਸੀ
ਪੀੜ, ਪਰਾਹੁਣੀ ਹੈ
ਅੱਜ ਆਈ ਹੈ,
ਕੱਲ
ਟੁਰ ਜਾਏਗੀ
ਮੇਲਣ ਵਾਂਗ
ਅੱਡੀਆਂ ਮਾਰਕੇ
ਨੀਵਾਂ ਕਰਕੇ ਮੇਰਾ ਵੇਹੜਾ
ਵਲੂੰਦਰ ਕੇ
ਮੇਰਾ ਅੰਤਰ ਮੰਨ,
ਪਰ ਇਹ ਤਾਂ
ਘੇਸਲ ਮਾਰ ਕੇ ਬਹਿ ਗਈ
ਲੱਗਦੈ,
ਮੇਰਾ ਕਾਨ੍ਹੀ ਬਣਕੇ
ਟੋਰ ਕੇ ਆਊ ਮੈਨੂੰ
ਜਦੋਂ

ਸੁੱਤੇ ਗਏ ਜੀਰਾਣੁ ।