ਮੁੜਕੇ ਦਾ ਮੁੱਲ

ਮੇਰੇ ਬਾਪੂ ਦੇ
ਪਿੰਡੇ ਤੇ
ਅਜੇ ਵੀ ਹਨ
ਝਰੀਟਾਂ,

ਸਮੇਂ ਦੀਆਂ ਨਹੁੰਦਰਾਂ
ਨਿੱਤ ਕਰਦੀਆਂ ਨੇ
ਲਹੂ ਲੁਹਾਣ ,

ਡਰਨੇ ਵੀ ਚਰ ਗਏ
ਉਮਰਾਂ ਦੀ ਧਾੜਵੀ,

ਰੋਜ ਕਰਦੇ ਨੇ
ਗਿਰਦਾਵਰੀ
ਔਕੜਾਂ ਦੇ ਪਟਵਾਰੀ,

ਰੋਜ ਤਾਰਦੇ ਹਾਂ
ਮਾਮਲਾ
ਹਿੱਕ 'ਚ ਉੱਗੇ
ਥੋਹਰਾਂ ਦਾ ,

ਪਰ
ਅਜੇ ਵੀ
ਉਹਦੇ ਮੁੜਕੇ ਦਾ ਮੁੱਲ

ਲਹੂ ਤੋਂ ਬਾਹਲਾ ਹੈ।