ਚਾਨਣ

ਕੇਰਾਂ ਗਏ
ਜੇ
ਮੁੜਕੇ ਨਹੀਂ ਬਹੁੜੇ
ਤਾਂ
ਕਰ ਨਾਂ ਸਲ੍ਹਾਬੀਆਂ ਅੱਖਾਂ
ਕਿ
ਬੱਤੀਆਂ ਨੇ ਨਹੀਂ ਬਲਨਾਂ,

ਜਿਹੜੀਆਂ
ਜਗਾ ਗਏ ਜਾਣ ਵੇਲੇ
ਉਹਨਾਂ ਦੀ ਰੱਤ ਹੀ
ਬਣ ਗਈ ਹੈ ਤੇਲ
ਕਿ
ਤਾਂ ਹੀ ਬਲਦੇ ਨੇ ਦੀਵੇ
ਤਾਂ ਹੀ

ਹੁੰਦਾ ਹੈ ਚਾਨਣ