ਤੂੰ ਕਵਿਤਾ ਕਿਉਂ ਨਹੀਂ ਬਣ ਜਾਂਦੀ੍ਹ

ਤੂੰ ਕਵਿਤਾ ਕਿਉਂ ਨਹੀਂ ਬਣ ਜਾਂਦੀ
ਤੂੰ,
ਕਵਿਤਾ ਕਿਉਂ ਨਹੀਂ       
ਬਣ ਜਾਂਦੀ ਨੀ,
ਗੋਰੀ ਮਾਂ ਦੀਏ ਜਾਈਏ।
ਅਮ੍ਰਿਤ ਵੇਲੇ,
ਤੈਨੂੰ
ਜਪੁ ਜੀ ਵਾਂਗੂ ਪੜ੍ਹਦਾ
ਸਭ ਨਰਾਤੇ ਰੱਖ ਕੇ
ਤੇਰੇ ਬੁੱਤ ਦੀ ਕਰਦਾ
ਪਰਿਕਰਮਾਂ,
ਗੋਡੇ ਮੂਧੇ ਮਾਰ ਕੇ

ਤੇਰਾ ਸਿਜਦਾ ਕਰਦਾ।

ਜਦੋਂ
ਟੁੱਟ ਕੇ ਤੇਰਾ
ਅੱਖਰ ਅੱਖਰ ਕਿਰਦਾ
ਤਾਂ
ਬੁੱਕਲ ਵਿੱਚ
ਲੁਕੋ ਲੈਂਦਾ
ਖਿਲਰੇ ਸ਼ਬਦਾਂ ਦੇ
ਅਰਥ,
ਬੱਸ,
ਐਨਾਂ ਹੀ ਕਰਦਾ ਸਕਦਾ ਹਾਂ
ਤੇਰੇ ਲਈ।

ਜੇ ਐਨੇ ਨਾਲ
ਸਰ ਜਾਊ ਤੇਰਾ
ਤਾਂ, ਤੂੰ
ਕਵਿਤਾ ਕਿਉ ਨਹੀਂ
ਬਣ ਜਾਂਦੀ
ਨੀਂ,
ਗੋਰੀ ਮਾਂ ਦੀਏ ਜਾਈਏ।