ਵਾਅਦਾ

ਅੱਜ ਫੇਰ
ਚੰਦ ਹੱਸਿਆ

ਕਿ,
ਕਿਸੇ ਭੰਵਰੇ ਨੇ
ਕੀਤਾ ਹੈ
ਝੂਠਾ ਵਾਅਦਾ
ਤਾਰੇ ਤੋੜਨ ਦਾ।

ਕਿ ਉਹਨੇ
ਤ੍ਰੀਮਤ ਦੇ ਮੂੰਹ ਤੇ
ਕੀਤੀ ਹੈ
ਉਹਦੀ ਝੂਠੀ
ਵਡਿਆਈ

ਕਿ
ਅੱਜ ਫੇਰ
ਬੁੱਕਲ ਵਿੱਚ ਲੁਕੋਏ
ਸਾਜਿਸ਼ਾਂ ਦੇ ਨਸ਼ਤਰ
ਚੁੱਭੋ ਦੇਵੇਗਾ

ਧੁਰ ਕਾਲਜੇ ਤੀਕ।