ਅਜਾਨ

ਨਾਂ ਵੇ ਆੜੀ,
ਹੁਣ ਨਾ ਹੁੰਦੀਆਂ,
ਕੂੰਜਾਂ ਸੰਗ ਜਿਦਾਈਆਂ।

ਹੁਣ ਨਾ ਜਾਂਦੇ,
ਦਾਈਆਂ ਤੋਂ,
ਢਿੱਡ ਲੁਕੋਏ।

ਇਸ ਤੋਂ ਪਹਿਲਾਂ,
ਕਿ,
ਵਕਤ ਉਧੇੜੇ,
ਭੇਤਾਂ ਦੇ ਪਾਜ

ਚਲ ਮਨਾਂ ਉੱਠ
ਤੇ,
ਦੇਹ ਅਜਾਨ
ਕਿ
ਹੋ ਗਿਆ ਹੈ ਵੇਲਾ,

ਅੰਦਰ ਝਾਕਣ ਦਾ।