ਚੁੱਪ

ਇਸ ਚੁੱਪ ਦਾ
ਏਹੋ ਸਬੱਥ ਹੈ

ਕਿ,
ਮੋਹ-ਵਿਹੂਣੇ
ਵਸਲ-ਪਾਸ਼
ਨੂੜੀ ਬੈਠੇ
ਰੂਹ ਮੇਰੀ ਨੂੰ।

ਬੇ-ਅਰਥ
ਰਿਸ਼ਤਿਆਂ ਦਾ,
ਭਾਰ ਢੋਂਦੀ
ਬੋਂਦਲ ਗਈ
ਜਿੰਦਗੀ,

ਅਗਲਾ ਕਦਮ
ਨਹੀਂ ਤੁਰ ਸਕਦੀ
ਕੰਡਿਆਲੇ ਰਾਹਾਂ ਦੀ

ਹਮ-ਸਫਰ !