Academy of the Punjab in North America
Gurmukhi Poetry Selections
Gurmit Barar
ਪੜਛਾਵਿਆਂ ਦੇ ਮਗਰੇ ਮਗਰ

ਸਮਾਂ
ਵਰਤਮਾਨ – 1
ਸਮੇਂ ਦੀ ਰਖੈਲ
ਸੌਣ ਵੇਲੇ
ਜਾਗੀ-ਜਾਗੀ
ਜਾਗਣ ਵੇਲੇ
ਸੁੱਤੀ-ਸੁੱਤੀ ।
ਭਵਿੱਖ – 2
ਇੱਕ
ਪਾਟਿਆ ਕੁੜਤਾ
ਕਿੱਲੀ ਤੇ
ਟੰਗਿਆ ਪਿਆ ਹੈ।
ਭੂਤਕਾਲ – 3
ਇੱਕ
ਗੁਆਚੀ ਚੀਜ
ਜਿਹੜੀ
ਅਜੇ ਤੱਕ
ਨਹੀਂ ਲੱਭੀ |
|
|
|
|