Academy of the Punjab in North America
Gurmukhi Poetry Selections
Gurmit Barar
ਪੜਛਾਵਿਆਂ ਦੇ ਮਗਰੇ ਮਗਰ

ਆਹ ਤੁਸੀਂ
ਆਹ ਤੁਸੀਂ
ਕੀ ਰੱਖ ਗਏ
ਮੇਰੇ ਸਿਰਹਾਣੇ
ਕਿ
ਸਾਰੀ ਰਾਤ
ਸੁਪਨਿਆ ਦੀ
ਪੰਡ ਚੁੱਕ ਕੇ
ਲੰਘਦੇ ਰਹੇ
ਉਮੀਦਾਂ ਦੇ ਸਾਗਰ
ਪਰ ਅੱਜ
ਤੜਕਸਾਰ ਹੀ
ਆਥਣ ਹੋਇਆ
ਅਚਨਚੇਤ ਹੀ
ਸਮੇਂ ਦੇ ਬਾਜਾਂ
ਮੇਰੇ ਭਰੇ ਭਰਾਏ
ਹਸਦੇ ਦਿਨ ‘ਚੋਂ
ਸਿਖਰ ਦੁਪਹਿਰ
ਚੁਰਾ ਲਈ…….. |
|
|
|
|