Academy of the Punjab in North America

Gurmukhi Poetry Selections

Gurmit Barar

ਪੜਛਾਵਿਆਂ ਦੇ ਮਗਰੇ ਮਗਰ

 

ਬੰਨ੍ਹ

ਰੋਕ ਨਾਂ
ਦਰਿਆ ਦੇ
ਵਹੀਣ
ਬੰਨ ਲਾ ਕੇ ,

ਕਿ
ਟੁੱਟ ਜਾਵੇਗਾਂ
ਇੱਕ ਦਿਨ ,
ਹੜਾਂ ਦੇ ਮੂਹਰੇ।

ਕਿਉਕਿ
ਬੰਨ੍ਹਾਂ ਦੀ ਕਿਸਮਤ
ਟੋਟਿਆਂ ‘ਚ

ਲਿਖੀ ਹੈ।