Academy of the Punjab in North America

Gurmukhi Poetry Selections

Gurmit Barar

ਪੜਛਾਵਿਆਂ ਦੇ ਮਗਰੇ ਮਗਰ

 

ਪਰਵਾਜ਼

ਅੰਬਰ ਦਾ
ਮੋਕਲਾ ਵੇਹੜਾ ਵੇਖ,
ਉੱਡ ਤਾਂ ਜਾਵਾਂ,

ਪਰ
ਮੇਰੇ ਪਹੁੰਚਿਆਂ ਨੂੰ
ਤੇਰੇ
ਮੋਹ ਦੇ ਜਿੰਦੇ,

ਮੇਰੇ
ਗਲਵੇਂ ‘ਚ
ਤੇਰੇ ਵਲਾਂਵੇਂ,

ਮੇਰੇ
ਆਲਣੇਂ ਨੂੰ
ਹੇਜ ਦੇ ਵਲਗਣ ,

     ਰਿਸ਼ਕਣ ਨਹੀਂ ਦਿੰਦੇ।