Academy of the Punjab in North America

Gurmukhi Poetry Selections

Gurmit Barar

ਪੜਛਾਵਿਆਂ ਦੇ ਮਗਰੇ ਮਗਰ

 

ਬਿਰਹਣ

ਹਾਣ ਜਿਨ੍ਹਾਂ ਦੇ
ਗਏ ਗਰਾਂਈਂ
ਅੱਜ ਆਵਣ
ਜਾਂ
ਭਲਕੇ ਆਵਣ !

ਹਾਣ ਜਿਨ੍ਹਾਂ ਦੇ
         ਰੁੱਸ-ਰੁੱਸ ਬਹਿੰਦੇ
         ਵੇਲਾ ਪਾ ਕੇ
         ਮਿੰਨਤ ਕਰਾਕੇ
         ਛੇਕੜ ਮੰਨ ਜਾਵਣ !

ਉਸ ਬਿਰਹਣ ਦਾ
ਕੀ ‘ਲਾਜ ਬਣਾਈਏ
ਜਿਸਦਾ ਹਾਣ ਅਚਿੰਤੇ ,
ਮੂੰਹ ਹਨੇਰੇ ,
ਜ਼ਾਲਮ ਬਾਜ ਲਿਜਾਵਣ ,

ਕੀਕਣ ਉਮਰ ਹੰਡਾਵਣ