Academy of the Punjab in North America
Gurmukhi Poetry Selections
Gurmit Barar
ਪੜਛਾਵਿਆਂ ਦੇ ਮਗਰੇ ਮਗਰ

ਧਰਤੀ ਹੇਠਲਾ ਬਲਦ
ਧਰਤੀ ਹੇਠਲਾ ਬਲਦ
ਇੱਕ ਅੱਖ ਵਿੱਚ
ਮੇਰੀ,
ਸੰਧੂਰੀ ਰੰਗ
ਆਥਣ ਦਾ,
ਦੂਜੀ ਵਿੱਚ
ਤੜਕੇ ਦੀ
ਲਾਲੀ,
ਮੱਥੇ ਮੇਰੇ
ਬਲਦਾ ਸੂਰਜ
ਸਿਖਰ ਦੁਪਹਿਰ ਦਾ,
ਪੈਰਾਂ ਦੀਆਂ
ਤਲੀਆਂ,
ਮੈਂ,
ਸਿੰਙਾਂ ਤੇ ਟਿਕਾਈਆਂ
ਹਿੱਲਣ ਨਹੀਂ ਦੇਣਾਂ
ਧਰਤੀ ਹੇਠਲਾ ਬਲਦ। |
|
|
|
|