Academy of the Punjab in North America
Gurmukhi Poetry Selections
Gurmit Barar
ਪੜਛਾਵਿਆਂ ਦੇ ਮਗਰੇ ਮਗਰ

ਅੱਗ ਦੀ ਜਾਈ
ਨਾਂ ਨੀ ਮਾਏ
ਢੱਕ ਨਾ ਭੁੱਬਲ,
ਧੁੱਖ ਲੈਣ ਦੇ ,
ਕਿ ਮੇਰੀ
ਛਾਤੀ ਸੂਲਾਂ ਉੱਗੀਆਂ
ਤੇ ਮੇਰਾ
ਲੂੰ-ਲੂੰ ਪੀੜ ਕਰੇ ,
ਤੇ ਮੇਰੀ
ਕੁੱਖ ਮਹੀਨੀਂ
ਨਿਚੁੜਦੀ ,
ਬੇਖ਼ਬਰ ਨੇ
ਬਾਬਲ, ਭਾਈ ,
ਤੱਤੜੀ ਦੀ ਅੱਗ
ਕੋਣ ਪਛਾਣੇ?
ਜਾਂ ਅੰਮੜੀ
ਜਾਂ ਕੋਈ
ਭੰਵਰ ਸ਼ੈਦਾਈ ! |
|
|
|
|