Academy of the Punjab in North America
Gurmukhi Poetry Selections
Gurmit Barar
ਪੜਛਾਵਿਆਂ ਦੇ ਮਗਰੇ ਮਗਰ

ਰੁਦਨ
ਮੋਇਆਂ ਲਈ
ਰੁਦਨ ਕੀਤਾ,
ਨਿਭਾ ਲਈ
ਰਸਮ ਹਯਾਤੀ,
ਹੰਢਾ ਲਏ
ਚਿੱਟੇ ਵਸਤਰ !
ਪਰ,
ਇਹਨਾਂ,
ਜਿਊਂਦੀਆਂ ਲਾਸ਼ਾਂ ਨੂੰ,
ਕਿਹੜੇ ਪੱਜ ਰੋਈਏ।
ਕੀ ਕਰੀਏ,
ਬਹਾਨਾ,
ਸੱਧਰਾਂ ਤੇ ਵਿਛੇ
ਵੇਦਨਾਂ ਦੇ,
ਸੱਬਰ ਦਾ।
ਕਿਹੜੀ ਨੈਂਅ ਤੋਰੀਏ
ਸਮਿਆਂ ਦੇ
ਮਿੱਧੇ ਫੁੱਲ। |
|
|
|
|