ਅੱਗ

ਮੇਰੇ ਅੰਦਰ
ਕਿਸੇ ਖੂੰਜੇ
ਅੱਗ ਪਈ ਹੈ,
ਜਿਹੜੀ
ਸੂਰਜ ਤੋਂ ਮੰਗੀ ਸੀ,
ਮੇਰੇ ਵੇਦਨਾ ਦੀ
ਟਕੋਰ ਵਾਸਤੇ
ਇਹਦੀ ਭੁੱਬਲ
ਮੇਰੇ ਹਿਰਦੇ ਤੇ
ਪਾ ਦੇ
ਤਾਂ ਕਿ
ਵਰ੍ਹਿਆਂ ਦਾ
ਠੰਡਾ ਚੁੱਲਾ,
ਮੇਰੇ ਸਾਹਾਂ ਦਾ

ਭਖ ਪਵੇ।