ਪਰਦੇਸੀ ਨੂੰ......

ਆਥਣ ਵੇਲੇ
ਕੌਲਿਆਂ ਨਾਲ ਲੱਗੀਆਂ
ਜਣਦੀਆਂ,

ਚੁੰਨੀ ਨੂੰ ਗੰਢਾਂ ਦਿੰਦੀਆਂ
ਤ੍ਰੀਮਤਾ,ਂ
ਰੇਤੇ ਤੇ ਉਗਲਾਂ ਨਾਲ
ਘਰ ਬਣਾਉਦੀਆਂ
ਹਮ-ਜਾਈਆਂ,

ਘੁੱਟ ਕੇ
ਮੀਢੀਆਂ ਗੁੰਦਦੀਆਂ
ਕੰਜਕਾਂ,

ਸਭ
ਵਿਜੋਗਣਾਂ ਨੇ ਵਿਚਾਰੀਆਂ

ਮੁੜਾਸਾ ਮਾਰ ਕੇ
ਪਰ-ਗਰਾਈਂ ਤੁਰਿਆ ਵੇ
ਲੰਮੀਆਂ ਵਾਟਾਂ ਦਿਆ
ਪਾਂਧੀਆ,

ਤੇਰੇ ਪਰਤਣ ਤੱਕ
ਤੇਰੇ ਸਿਰਨਾਵੇਂ ਨੂੰ
ਭਾਲਦੀਆਂ,
ਟੁੱਟ ਜਾਣਗੀਆਂ ਵੇ

ਇਹ ਗੰਦਲਾਂ !