ਸਮਾਂ

ਵਰਤਮਾਨ - 1

ਸਮੇਂ ਦੀ ਰਖੈਲ
ਸੌਣ ਵੇਲੇ
ਜਾਗੀ-ਜਾਗੀ
ਜਾਗਣ ਵੇਲੇ
ਸੁੱਤੀ-ਸੁੱਤੀ ।

ਭਵਿੱਖ - 2

ਇੱਕ
ਪਾਟਿਆ ਕੁੜਤਾ
ਕਿੱਲੀ ਤੇ
ਟੰਗਿਆ ਪਿਆ ਹੈ।

ਭੂਤਕਾਲ - 3

ਇੱਕ
ਗੁਆਚੀ ਚੀਜ
ਜਿਹੜੀ
ਅਜੇ ਤੱਕ

ਨਹੀਂ ਲੱਭੀ