ਨਿਕੜਿਆ ਯਾਰਾ ਵੇ

ਨਿਕੜਿਆ ਯਾਰਾ ਵੇ
ਨਿਕੜਿਆ ਯਾਰਾ ਵੇ,
ਤੂੰ ਆ ਤਾਂ ਸਹੀ
ਮੇਰੇ ਬਾਗੀਂ
ਸ਼ਾਇਦ
ਤੇਰੀ ਹੀ
ਪੈੜ ਚਾਲ ਨੂੰ
ਲੋਚਦੀਆਂ
ਥੰਮ ਗਈਆਂ
ਮਿਰਗਾਂ ਦੀਆਂ ਡਾਰਾਂ
ਤੇਰੇ ਬੋਲਾਂ ਨੂੰ
ਕੰਨਾ ਵਿੱਚ ਘੋਲਣ ਲਈ
ਲੈਂਦੇ ਰਹੇ ਹਾਂ ਵਿੜਕਾਂ
ਤੇਰੇ ਲਈ ਹੀ
ਕਰਦੇ ਰਹੇ
ਰਾਹ ਪੱਧਰੇ
ਕਿਤੇ ਬਾਲੜੀ
ਹੋਣ ਦਾ
ਕਰ ਨਾ ਦੇਵੀਂ ਬਹਾਨਾ
ਜੇ ਡਿੱਗ ਪਿਆ
ਸਣੇ ਤੇਰੇ
ਤਿਲਕ ਕੇ
ਆਪਣੇ ਹੀ ਛਿੜਕੇ
ਵਿਹੜੇ 'ਚ।