ਸਮਰਪਣ

ਮੈਂ ਤਾਂ
ਚੁੰਝ ਭਰੀ ਸੀ
ਤੇਰੇ ਸਰਵਰ ਚੋਂ

ਮੂੰਹ ਧੋਤਾ ਸੀ
ਤੇਰੇ ਚਾਨਣ ਨਾਲ,

ਸਿਰਫ
ਛੂਹ ਲਿਆ ਸੀ
ਤੇਰੇ ਸਾਹਾਂ ਨੂੰ,

ਤੇ ਫੇਰ
ਤੇਰਾ ਸਮਰਪਣ
ਜਿਵੇਂ
ਬਲਦਾਂ ਦੀ
ਜੁਗਾਲੀ ਦੀ
ਇੱਕ ਸੁਰਤਾ,

ਜਿਵੇਂ
ਖਾਲੇ ਦੀ
ਵਟ ਚੋਂ ਸਿਮਦੇ
ਪਾਣੀ ਦੀ
ਨਿਰੰਤਰਤਾ,

ਧੁਰ
ਅੰਦਰ ਤੱਕ
ਕਰ ਗਈ

ਸਰਵਾ।