ਧੁੱਪ ਦੀ ਕਾਤਰ

ਉੱਘੜਦਾ ਹੈ
ਘੁੱਪ ਹਨੇਰਾ।

ਖਿੰਡਦਾ ਹੈ
ਦਰਿਦਰ
ਮੇਰੇ ਮੂਹਰੇ।

ਸੁੰਗੜਦਾ ਹੈ
ਚਾਨਣ।

ਦਰਕਾਰ ਹੈ,
ਇੱਕ ਟਾਕੀ ਦੀ।
ਟਾਕੀ ਲਈ
ਧੁੱਪ ਦੀ ਕਾਤਰ ਦੀ ,
ਢਕਣ ਲਈ

ਮੇਰੇ ਲੰਗਾਰ।