ਸਫਰ – 2

ਹੁਣ ਜਦੋਂ
ਬਿੰਦ ਕੁ
ਸਕੂਨ ਨਾਲ
ਖੜ ਕੇ
ਵੇਖ ਲਈ ਮੰਜ਼ਿਲ
ਤਾਂ,

ਵਰ੍ਹਿਆਂ ਮਗਰੋਂ
ਲੱਗਿਆ ਪਤਾ
ਕਿ
ਸਿਰਫ਼
ਵਾਟ ਨਬੇੜਨ
ਨੂੰ ਨਹੀਂ ਕਹਿੰਦੇ

ਸਫ਼ਰ