'
| [Scroll down to read in Gurmukhi}
رِیجھاں بھریا دِل یا شکست رنگ
(سُرجیت دیاں دو نظماں بارے وچار)
سعیداحمد فارانی (saeedfarani@hotmail.com )
کئجھ چِر پہلاں میں لہور گیا۔ہَس مُکھ پنجابی مِتر آصف رضا نے پنجابی وِچ چھپیاں تِن کتاباں پھڑائیاں تے حوصلہ ودھاؤن لئی آکھیا۔میں حامی بھر کے راولپنڈی وَل ٹُر آیا۔
گھر وِچ جو میرا کمرہ ہے اوتھے اِک وڈی ساری میز ہی۔جِہدے تے کتاباںدا وڈا سارا ڈھیر ہی۔ اپنی لاپرواہی دی عادتوں مجبور ایہہ کتاباں اوسے میز دے اک کونے وِچ رکھ دِتیاں۔ گل آئی گئی ہو گئی۔
اَج صبح سرگی ویلے میں میز اُتے پئیاں کتاباں نوں ترتیب نال رکھن دے خیال وِچ میز لاگے بیٹھا تاں آصف رضا دیاں دان کِیتیاں تِن کتاباں چوں سرُجیت دیاں نظماں نال سجی اک کتاب شکست رنگ ہتھے چڑھ گئی۔اُتلی نگاہ پاؤنْ دے خیال وِچ صفحیاں دی پھولا پھالی کرن لگ پیا۔ وِچوں وِچوںکجھ نظماں نوں ایس طرح پڑھن لگ پیا۔ جیویں بندہ اَمباں نال بھرے رُکھ تھلے کھڑا ہو کے ویہندا ہے کہ کہڑا اَمب پکا ہے تے کہڑا کچا اے یا فیر بُوفے دِی میز تے سجے ون سوَنّے کھانْیاں چوں کُجھ آئیٹم نوںپلیٹ وِچ رکھ کے چکھیا جاوی۔وائن ٹیسٹر وِی وکھو وکھ قِسم دی شراب دے گُھٹ بھردا ہے منہ وِچ پا کے گھماکے ویکھدا ہے کہ کیہڑی شراب کِس قِسم دا ٹیسٹ رکھدی ہی۔
| کتاب آپ ای بول پئی کہ ایہدے نال ایس طرح دی چھیڑ خانی نہ کیتی جاوے سگوں ایہنوں بڑی اِی توجہ نال شروع توں لے کے اخیر تیک پڑھیا جاوی۔وطنوں دُور اپنی دھرت تے دھرت نال جُڑیاں سانجھاں توں جُدائی نوں محسوس کردیاں ایس کتاب دی لِکھارنْ سُرجیت ڈاروں وِچھڑی کونج وانگ جاپدی ہے جو اپنے سجنْاں نوں ڈھونڈدی وکھائی دیندی ہے تے ایسے کر کے سُرجیت دی شاعری نوں نسرین انجم بھٹی نے اپنے مُکھ لیکھ وِچ اپنے چوفیر وِچوں نِکلی نِکھڑی کونج دی کُرلاٹ وی آکھیا ہی۔ سچی گل تاں ایہہ ہے کہ سرجیت نے اپنے اندر دے لُکے کرب نوں جِہناں لفظاں دے نال اُلیکیا ہے اوہ کرب تے لفظ بہت ہی احترام جوگ ہن۔
بِن پِیڑاں تاثیراں ناہیں لِکھن والے عظیم پنجابی صوفی شاعر میاں محمد بخش ؒ نے ایس کرب نوں ایہناں لفظاں وِچ بیان کیتا ہے :
سُخن بھلا جو دَردوں بھریا بِن درداں کجھ ناہیں
نَڑاں کماداں فرق رہو دا کیا کانے کیا کاہِیں
دردمنداں دے سُخن محمدؒ دینْ گواہی حالوں
جس پَلّے پُھل بدھے ہوون آوے باس رُمالوں
سُرجیت دی کتاب شکست رنگ دی پہلی نظم " داج دا صندوق پڑھ کے اِنج لگا جِیویںلمی دوڑ دے مقابلیاں وِچ شریک کوئی رَنرپَیندیاں لیندیاں ای اَجہی دُڑک ماردا ہے کہ اپنی جِت دی پَکّ ہونْ پاروں نال دے دوڑنْ والیاں نوں پِچھے چھڈ کے سب توں اَگے نکل جاندا ہی۔ سُرجیت اپنی حیاتی دے داج دے صندوق وِچ سجریاں رِیجھاں نوں تہہ بے تہہ کر کے رکھدی ہے اوہ اپنے وَلّوں اِیہناں رِیجھاں دی سانبھ کردی ہے پر حیاتی دی بامشقت قید وِچ اپنی حیاتی نوں پِیٹھنْ لئی مُٹھ مُٹھ کرکے دانیاں دی شکل وِچ چَکّی دے مور وِچ کیردی ہے تے مُڑ آپ ای اپنے ہتھیں چَکّی دے ہتھے نوں گھماون لگ پیندی ہے جِس ویلے اوہنوں ماڑکی جہی سُرت آؤندی ہے تاں اوہ بڑے چاء نال رکھیاں رِیجھاں نوں ویکھن لئی داج دے صندوق نوں کھولدی ہے پر اوتھے تاں کُجھ ہور دا ہور ہی بن جاندا ہی۔
مُڑ َاچن چیت ہی اوہنوں پتا لگدا ہے کہ داج دے صندوق وِچ سانبھیاں شیواں چوں کوئی وی شے اوہدے اجوکے سُبھا نال میچ نہیں کردی۔بال جِس چھپڑ وِچ نِکے ہوندیاں کُد کُد کے چھالاں ماردے نیں اک ویلا اجیہا وِی آؤندا ہے اوسے چھپڑ لاگیوں اوہ منہ تے رُمال رکھ کے لنگھ جاندے ہن۔
نظم دا اخیر وِی حیاتی دے اخیر وانگ جاپدا ہے جیویں کوئی کھاون والی شے پئی پئی بھس جاندی ہے ۔ اِنج ای سُرجیت دِیاں سجریاں رِیجھاں وی کُملا جاندیاں ہن تے فیر اوہ حیاتی دے جِس موڑ تے آکھلوندی ہے اوتھے اوہ رِڑھ رِڑھ کے گول ہوون والے گیٹے وانگ اینی کُو میچور ہو جاندی ہے کہ احتیاط نال کم لیندیاں اپنے دِل نوں گہنْیاں والی ڈبی وِچ دھر کے اوس داج دے صندوق نوں ہمیش لئی بند کر دیندی ہی۔ سُرجیت دا ایتھے ایہہ روپ خاہشاں نوں تیاگنْ والے مہان رشی وانگ جاپدا ہی۔
داج دے ایسے بند صندوق نوں اپنے سِر اُتے چُک کے سُرجیت اِک لت چُکی شٹاپو کھیڈن والی بالڑی وانگ اِک خانے چوں نِکل کے اگلے خانے وِچ اُتر جاندی ہی۔ اگلا خانہ کال کوٹھڑی یا گور دی شکل ہے جِتھے کوئی باری نہیں کُھلدی۔سُرجیت دِی ایہہ اَگلی نظم شکست رنگ ہے اِنج لگدا ہے کہ ایہہ نظم وِی اوسے فضا وِچ لِکھی گئی ہے جس وِچ داج دا صندوق لِکھی گئی سی۔ پہلی نظم داج دے صندوق وِچ رِیجھاں بھری محبت دِی تھاں لڑائیاں جمع ہو جاندیاں ہن تے ایتھے سُپنیاں بھریا ویڑھا بھُجّن لگ پیندا ہے ۔ ویڑھے توں مراد سُرجیت دا اوہ دِل ہے جِہدے وِچ دوہاں کِلیاں نال بھجّی اِک لاں اُتے کدے کدائیں اُڈدا اُڈدا کوئی کاں آ بیٹھدا ہے ۔ ایہہ کاں اوہدے خیالاںدا ہی اِک اَجیہا روپ ہے جو جھٹ گھڑی اپنی کاںکاں دی آواز نال سُرجیت دے دھیان اوہدی چلدی گڈی وانگ دِی زندگی نوں کِسے ٹیشن اُتے آ کھڑا کر دیندا ہے اِنج سُرجیت نوں اوہدیاں اوہ ریجھاں چیتے آ جاندیاں ہن۔ جو اوہنے داج دے صندوق وِچ سانبھ سانبھ کے رکھیاں سن۔ پر کاں دے ٹُر جاونْ مگروں کوئی پروہنا اوہدے ویہڑے نہیں آ ؤندا یا اوہدی کوئی رِیجھ نہیں پرچدی تاں اوہدا جُثہ تاپ نال بَھخن لگ پَیندا ہے ایسے سڑن بُجھنْ وِچ اوہ حیاتی دے ڈنگ ٹپاؤندی ہی۔
دُوجی نظم شکست رنگ نوں پڑھدیاں پڑھدیاں اِک تھاں تے اپڑ کے میں اِک دَم تربھک جیہا گیا جس ویلے میں ایس نظم وِچ سُرجیت نوں خاکی یونیفارم پائے مرد تے جنانی دے جینڈر دے فرق توں اَڈ، دھرماں دِی تفریق نوں وِی اِک پاسے رکھدیاں، اوہنے تِن شہیداں دا ذِکر کیتا جہناں شہیداں نے اپنیاں روحاں نوں ہر حال وِچ پوتررکھنْ لئی اپنے ہی لہو نال وضو کیتا تے حق سچ دِی نماز نیتی۔ تِن سچے عاشقاں یعنی سقراط، عیسیؑ تے منصور دی انمُلی قربانی دی راہ اُتے چلن دی خاہش سُرجیت دا اوہ سُفنا سی جو پورا نہ ہویا۔ مینوں تاں اوہدے خیالاں دِی اُڈاری تے ایس کر کے وِی حیرانی ہوئی کہ کیویں سُرجیت نے اپنی نسائی دَرد نوں اک دَم چُک کے آفاقی سطح اُتے کھلار دِتا۔
ایہہ نظم سُرجیت تے ساڈے جہے کمپرومائزنگ لائف گذارنْ والے سب عقلمنداں لئی اصل وِچ اوس شکست رنگ دا اعتراف ہے جو سواد لے لے کے ایہہ تاں پڑھدے سی کہ ؎جو تو پریم کھیلن کا چاؤ : سِر دَھر تلی موری گلی آؤ
اس مارگ پیر دھریجئےی، سر دیجئیے کانْ نہ کیجئےی،
پر اسیں تاں اپنے سِراں نوں تَلی اُتے دھرن دی بجائے کلف لگے لِیڑیاں وانگ اکڑائی رکھیا۔۔ حقی گل تاں ایہہ ہے کہ نظم شکست رنگ دے سائن بورڈ بنا کے ایہنوں ساڈے متھیاں تے یا مڑھیاں اُتے سجایا جاوی۔ اسیں سقراط، عیسیؑ یا منصور وانگ حیاتی نوں اوہ رنگ دیون دے اہل ہی نہیں سی جو اوہناں تے بہت سارے شہیداں نے قربانی کر کے دِتا سی۔ ایتھے مینوں اِنج لگا جِیویں سُرجیت سمیت اسیں سارے دے سارے اوس لاچار سٹوڈنٹ وانگ ہاں جو سکول دی گراؤنڈ وِچ اپنی پہنچ توں کافی دُور رسّی نال لمکے سیباں نوں چَک مارن لئی اُچھل اُچھل کے جتن کردا ہے پر اوہ سیب اوہدی پہنچ توں بہت دُور ہن ت۔ اوس سٹوڈنٹ دے ہتھ وِی رَسی نال پِچھے بَجھے ہن۔ جد کہ ایہناں شہیداں دے ہتھ آزاد تاں آزاد سن ایس کُوڑی دنیا دے طوق نوں جُھٹلاون لئی تے خوشی خوشی نال اپنے گل وچ پھاہ دے رسّے وٹّ کے پاونْ لئی۔ تے اخیر اپنے سِراں نوں اپنیاں ہی تَلیاں اُتے دھر کے حق سچ دے راہ اُتے ٹر جاون لئی۔
___________________________________________________
|
ਰੀਝਾਂ ਭਰਿਆ ਦਿਲ ਯਾ ਸ਼ਿਕਸਤ ਰੰਗ
(ਸੁਰਜੀਤ ਦੀਆਂ ਦੋ ਨਜ਼ਮਾਂ ਬਾਰੇ ਵਿਚਾਰ)
ਸਈਦ ਅਹਿਮਦ ਫਾਰਾਨੀ (saeedfarani@hotmail.com)
ਕੁੱਜਾ ਚਿਰ ਪਹਿਲਾਂ ਮੈਂ ਲਹੌਰ ਗਿਆ।ਹੱਸ ਮੁੱਖ ਪੰਜਾਬੀ ਮਿੱਤਰ ਆਸਿਫ਼ ਰਜ਼ਾ ਨੇ ਪੰਜਾਬੀ ਵਿਚ ਛਪੀਆਂ ਤਿੰਨ ਕਿਤਾਬਾਂ ਫੜਾਈਆਂ ਤੇ ਹੌਸਲਾ ਵਧਾਉਣ ਲਈ ਆਖਿਆ।ਮੈਂ ਹਾਮ੍ਹੀ ਭਰ ਕੇ ਰਾਵਲਪਿੰਡੀ ਵੱਲ ਟੁਰ ਆਇਆ।
ਘਰ ਵਿਚ ਜੋ ਮੇਰਾ ਕਮਰਾ ਹੈ ਓਥੇ ਇੱਕ ਵੱਡੀ ਸਾਰੀ ਮੇਜ਼ ਹੀ।ਜਿਹਦੇ ਤੇ ਕਿਤਾਬਾਂ ਦਾ ਵੱਡਾ ਸਾਰਾ ਢੇਰ ਹੀ। ਆਪਣੀ ਲਾਪਰਵਾਹੀ ਦੀ ਆਦਿ ਤੋਂ ਮਜਬੂਰ ਇਹ ਕਿਤਾਬਾਂ ਇਸੇ ਮੇਜ਼ ਦੇ ਇਕ ਕੋਨੇ ਵਿਚ ਰੱਖ ਦਿੱਤੀਆਂ। ਗੱਲ ਆਈ ਗਈ ਹੋ ਗਈ।
ਅੱਜ ਸੁਬ੍ਹਾ ਸਰਗੀ ਵੇਲੇ ਮੈਂ ਮੇਜ਼ ਉੱਤੇ ਪਈਆਂ ਕਿਤਾਬਾਂ ਨੂੰ ਤਰਤੀਬ ਨਾਲ਼ ਰੱਖਣ ਦੇ ਖ਼ਿਆਲ ਵਿਚ ਮੇਜ਼ ਲਾਗੇ ਬੈਠਾ ਤਾਂ ਆਸਿਫ਼ ਰਜ਼ਾ ਦੀਆਂ ਦਾਨ ਕੀਤੀਆਂ ਤਿੰਨ ਕਿਤਾਬਾਂ ਚੋਂ ਸੁਰਜੀਤ ਦੀਆਂ ਨਜ਼ਮਾਂ ਨਾਲ਼ ਸੱਜੀ ਇਕ ਕਿਤਾਬ ਸ਼ਿਕਸਤ ਰੰਗ ਹੱਥੇ ਚੜ੍ਹ ਗਈ।ਉਤਲੀ ਨਿਗਾਹ ਪਾਉਣ ਦੇ ਖ਼ਿਆਲ ਵਿਚ ਸਫ਼ਿਆਂ ਦੀ ਫੋਲਾ ਫਾਲੀ ਕਰਨ ਲੱਗ ਪਿਆ। ਵਿਚੋਂ ਵਿਚੋਂਕੁਝ ਨਜ਼ਮਾਂ ਨੂੰ ਏਸ ਤਰ੍ਹਾਂ ਪੜ੍ਹਨ ਲੱਗ ਪਿਆ। ਜਿਵੇਂ ਬੰਦਾ ਅੰਬਾਂ ਨਾਲ਼ ਭਰੇ ਰੁੱਖ ਥੱਲੇ ਖੜ੍ਹਾ ਹੋ ਕੇ ਵੇਹੰਦਾ ਹੈ ਕਿ ਕਿਹੜਾ ਅੰਬ ਪੱਕਾ ਹੈ ਤੇ ਕਿਹੜਾ ਕੱਚਾ ਏ ਯਾ ਫ਼ਿਰ ਬੁੱਫ਼ੇ ਦੀ ਮੇਜ਼ ਤੇ ਸੱਜੇ ਵਣ ਸੋਨੇ ਖਾਣੀਆਂ ਚੋਂ ਕੁਝ ਆਈਟਮ ਨੂੰ ਪਲੇਟ ਵਿਚ ਰੱਖ ਕੇ ਚੱਖਿਆ ਜਾਵੀ।ਵਾਇਅਨ ਟੇਸਟਰ ਵੀ ਵੱਖੋ ਵੱਖ ਕਿਸਮ ਦੀ ਸ਼ਰਾਬ ਦੇ ਘੁੱਟ ਭਰਦਾ ਹੈ ਮੂੰਹ ਵਿਚ ਪਾ ਕੇ ਘੁਮਾਕੇ ਵੇਖਦਾ ਹੈ ਕਿ ਕਿਹੜੀ ਸ਼ਰਾਬ ਕਿਸ ਕਿਸਮ ਦਾ ਟੈਸਟ ਰੱਖਦੀ ਹੀ।
| ਕਿਤਾਬ ਆਪ ਈ ਬੋਲ ਪਈ ਕਿ ਇਹਦੇ ਨਾਲ਼ ਏਸ ਤਰ੍ਹਾਂ ਦੀ ਛੇੜਖ਼ਾਨੀ ਨਾ ਕੀਤੀ ਜਾਵੇ ਸਗੋਂ ਇਹਨੂੰ ਬੜੀ ਈ ਤੱਵਜਾ ਨਾਲ਼ ਸ਼ੁਰੂ ਤੋਂ ਲੈ ਕੇ ਅਖ਼ੀਰ ਤੀਕ ਪੜ੍ਹਿਆ ਜਾਵੀ।ਵਤਨੋਂ ਦੂਰ ਆਪਣੀ ਧਰਤ ਤੇ ਧਰਤ ਨਾਲ਼ ਜੁੜੀਆਂ ਸਾਂਝਾਂ ਤੋਂ ਜੁਦਾਈ ਨੂੰ ਮਹਿਸੂਸ ਕਰਦਿਆਂ ਏਸ ਕਿਤਾਬ ਦੀ ਲਖਾਰਨ ਸੁਰਜੀਤ ਡਾਰੋਂ ਵਿਛੜੀ ਕੂੰਜ ਵਾਂਗ ਜਾਪਦੀ ਹੈ ਜੋ ਆਪਣੇ ਸੱਜਣਾਂ ਨੂੰ ਢੂੰਡਦੀ ਵਿਖਾਈ ਦਿੰਦੀ ਹੈ ਤੇ ਇਸੇ ਕਰ ਕੇ ਸੁਰਜੀਤ ਦੀ ਸ਼ਾਇਰੀ ਨੂੰ ਨਸਰੀਨ ਅੰਜੁਮ ਭੱਟੀ ਨੇ ਆਪਣੇ ਮੁੱਖ ਲੇਖ ਵਿਚ ਆਪਣੇ ਚੌਫ਼ੇਰ ਵਿਚੋਂ ਨਕਲੀ ਨਿਖੜੀ ਕੂੰਜ ਦੀ ਕੁਰਲਾਟ ਵੀ ਆਖਿਆ ਹੀ। ਸੱਚੀ ਗੱਲ ਤਾਂ ਇਹ ਹੈ ਕਿ ਸੁਰਜੀਤ ਨੇ ਆਪਣੇ ਅੰਦਰ ਦੇ ਲੁਕੇ ਕਰਬ ਨੂੰ ਜਿਹਨਾਂ ਲਫ਼ਜ਼ਾਂ ਦੇ ਨਾਲ਼ ਉਲੀਕਿਆ ਹੈ ਉਹ ਕਰਬ ਤੇ ਲਫ਼ਜ਼ ਬਹੁਤ ਹੀ ਇਹਤਰਾਮ ਜੋਗ ਹਨ।
ਬਣ ਪੈੜਾਂ ਤਾਸੀਰਾਂ ਨਾਹੀਂ ਲਿਖਣ ਵਾਲੇ ਅਜ਼ੀਮ ਪੰਜਾਬੀ ਸੂਫ਼ੀ ਸ਼ਾਇਰ ਮੀਆਂ ਮੁਹੰਮਦ ਬਖ਼ਸ਼ (ਰਹਿ.) ਨੇ ਏਸ ਕਰਬ ਨੂੰ ਇਨ੍ਹਾਂ ਲਫ਼ਜ਼ਾਂ ਵਿਚ ਬਿਆਨ ਕੀਤਾ ਹੈ :
ਸੁਖ਼ਨ ਭਲਾ ਜੋ ਦਰਦੋਂ ਭਰਿਆ ਬਣ ਦਰਦਾਂ ਕੁੱਝ ਨਾਹੀਂ
ਨੜਾਂ ਕਮਾਦਾਂ ਫ਼ਰਕ ਰਹੋ ਦਾ ਕੀਹ ਕਾਨੇ ਕਿਆ ਕਾਹੀਂ
ਦਰਦਮੰਦਾਂ ਦੇ ਸੁਖ਼ਨ ਮੁਹੰਮਦ(ਰਹਿ.) ਦੇਣ ਗਵਾਹੀ ਹਾਲੋਂ
ਜਿਸ ਪੱਲੇ ਫ਼ਲ ਬੱਧੇ ਹੋਵਣ ਆਵੇ ਬਾਸ ਰੁਮਾਲੋਂ
ਸੁਰਜੀਤ ਦੀ ਕਿਤਾਬ ਸ਼ਿਕਸਤ ਰੰਗ ਦੀ ਪਹਿਲੀ ਨਜ਼ਮ " ਦਾਜ ਦਾ ਸੰਦੂਕ ਪੜ੍ਹ ਕੇ ਇੰਜ ਲੱਗਾ ਜਿਵੇਂ ਲੰਮੀ ਦੌੜ ਦੇ ਮੁਕਾਬਲਿਆਂ ਵਿਚ ਸ਼ਰੀਕ ਕੋਈ ਰਨਰ ਪੈਂਦੀਆਂ ਲੈਂਦੀਆਂ ਈ ਅਜਿਹੀ ਦੁੜਕ ਮਾਰਦਾ ਹੈ ਕਿ ਆਪਣੀ ਜਿੱਤ ਦੀ ਪੱਕ ਹੋਣ ਪਾਰੋਂ ਨਾਲ਼ ਦੇ ਦੌੜਨ ਵਾਲਿਆਂ ਨੂੰ ਪਿੱਛੇ ਛੱਡ ਕੇ ਸਭ ਤੋਂ ਅੱਗੇ ਨਿਕਲ ਜਾਂਦਾ ਹੀ। ਸੁਰਜੀਤ ਆਪਣੀ ਹਯਾਤੀ ਦੇ ਦਾਜ ਦੇ ਸੰਦੂਕ ਵਿਚ ਸੱਜਰੀਆਂ ਰੀਝਾਂ ਨੂੰ ਤਹਿ ਬੇ ਤਹਿ ਕਰ ਕੇ ਰੱਖਦੀ ਹੈ ਉਹ ਆਪਣੇ ਵੱਲੋਂ ਇਹਨਾਂ ਰੀਝਾਂ ਦੀ ਸਾਂਭ ਕਰਦੀ ਹੈ ਪਰ ਹਯਾਤੀ ਦੀ ਬਾਮੁਸ਼ੱਕਤ ਕੈਦ ਵਿਚ ਆਪਣੀ ਹਯਾਤੀ ਨੂੰ ਪੀਠਨ ਲਈ ਮੁਠ ਮੁਠ ਕਰਕੇ ਦਾਣਿਆਂ ਦੀ ਸ਼ਕਲ ਵਿਚ ਚੁੱਕੀ ਦੇ ਮੋਰ ਵਿਚ ਕੇਰਦੀ ਹੈ ਤੇ ਮੁੜ ਆਪ ਈ ਆਪਣੇ ਹੱਥੀਂ ਚੁੱਕੀ ਦੇ ਹੱਥੇ ਨੂੰ ਘੁਮਾਉਣ ਲੱਗ ਪੈਂਦੀ ਹੈ ਜਿਸ ਵੇਲੇ ਉਹਨੂੰ ਮਾੜ ਕੀ ਜਿਹੀ ਸੁਰਤ ਆਉਂਦੀ ਹੈ ਤਾਂ ਉਹ ਬੜੇ ਚਾਅ ਨਾਲ਼ ਰੱਖੀਆਂ ਰੀਝਾਂ ਨੂੰ ਵੇਖਣ ਲਈ ਦਾਜ ਦੇ ਸੰਦੂਕ ਨੂੰ ਖੋਲਦੀ ਹੈ ਪਰ ਓਥੇ ਤਾਂ ਕੁਝ ਹੋਰ ਦਾ ਹੋਰ ਹੀ ਬਣ ਜਾਂਦਾ ਹੀ।
ਮੁੜ ਅਚਨਚੇਤ ਹੀ ਉਹਨੂੰ ਪਤਾ ਲਗਦਾ ਹੈ ਕਿ ਦਾਜ ਦੇ ਸੰਦੂਕ ਵਿਚ ਸਾਂਭੀਆਂ ਸ਼ੈਵਾਂ ਚੋਂ ਕੋਈ ਵੀ ਸ਼ੈ ਉਹਦੇ ਅਜੋਕੇ ਸਭਾ ਨਾਲ਼ ਮੈਚ ਨਹੀਂ ਕਰਦੀ।ਬਾਲ ਜਿਸ ਛੱਪੜ ਵਿਚ ਨਿੱਕੇ ਹੁੰਦਿਆਂ ਕੱਦ ਕੱਦ ਕੇ ਛਾਲਾਂ ਮਾਰਦੇ ਨੇਂ ਇਕ ਵੇਲ਼ਾ ਅਜਿਹਾ ਵੀ ਆਉਂਦਾ ਹੈ ਇਸੇ ਛੱਪੜ ਲਾਗਿਓਂ ਉਹ ਮੂੰਹ ਤੇ ਰੁਮਾਲ ਰੱਖ ਕੇ ਲੰਘ ਜਾਂਦੇ ਹਨ।
ਨਜ਼ਮ ਦਾ ਅਖ਼ੀਰ ਵੀ ਹਯਾਤੀ ਦੇ ਅਖ਼ੀਰ ਵਾਂਗ ਜਾਪਦਾ ਹੈ ਜਿਵੇਂ ਕੋਈ ਖਾਵਣ ਵਾਲੀ ਸ਼ੈ ਪਈ ਪਈ ਭੁਸ ਜਾਂਦੀ ਹੈ । ਉਂਝ ਈ ਸੁਰਜੀਤ ਦੀਆਂ ਸੱਜਰੀਆਂ ਰੀਝਾਂ ਵੀ ਕੁਮਲਾ ਜਾਂਦੀਆਂ ਹਨ ਤੇ ਫ਼ਿਰ ਉਹ ਹਯਾਤੀ ਦੇ ਜਿਸ ਮੋੜ ਤੇ ਆ ਖਲੋਂਦੀ ਹੈ ਓਥੇ ਉਹ ਰਿੜ੍ਹ ਰਿੜ੍ਹ ਕੇ ਗੋਲ ਹੋਵਣ ਵਾਲੇ ਗੀਟੇ ਵਾਂਗ ਏਨੀ ਕੋ ਮੀਚੋਰ ਹੋ ਜਾਂਦੀ ਹੈ ਕਿ ਇਹਤਿਆਤ ਨਾਲ਼ ਕੰਮ ਲੈਂਦੀਆਂ ਆਪਣੇ ਦਿਲ ਨੂੰ ਗਹਿਣਿਆਂ ਵਾਲੀ ਡੱਬੀ ਵਿਚ ਧਰ ਕੇ ਉਸ ਦਾਜ ਦੇ ਸੰਦੂਕ ਨੂੰ ਹਮੇਸ਼ ਲਈ ਬੰਦ ਕਰ ਦਿੰਦੀ ਹੀ। ਸੁਰਜੀਤ ਦਾ ਇਥੇ ਇਹ ਰੂਪ ਖ਼ਾਹਿਸ਼ਾਂ ਨੂੰ ਤਿਆਗਣ ਵਾਲੇ ਮਹਾਂਰਿਸ਼ੀ ਵਾਂਗ ਜਾਪਦਾ ਹੀ।
ਦਾਜ ਦੇ ਇਸੇ ਬੰਦ ਸੰਦੂਕ ਨੂੰ ਆਪਣੇ ਸਿਰ ਉਤੇ ਚੁੱਕ ਕੇ ਸੁਰਜੀਤ ਇੱਕ ਲੱਤ ਚੁੱਕੀ ਸ਼ਟਾਪੋ ਖੇਡਣ ਵਾਲੀ ਬਾਲੜੀ ਵਾਂਗ ਇੱਕ ਖ਼ਾਨੇ ਚੋਂ ਨਿਕਲ਼ ਕੇ ਅਗਲੇ ਖ਼ਾਨੇ ਵਿਚ ਉੱਤਰ ਜਾਂਦੀ ਹੀ। ਅਗਲਾ ਖ਼ਾਨਾ ਕਾਲ਼ ਕੋਠੜੀ ਯਾ ਗੋਰ ਦੀ ਸ਼ਕਲ ਹੈ ਜਿਥੇ ਕੋਈ ਬਾਰੀ ਨਹੀਂ ਖੁੱਲਦੀ।ਸੁਰਜੀਤ ਦੀ ਇਹ ਅਗਲੀ ਨਜ਼ਮ ਸ਼ਿਕਸਤ ਰੰਗ ਹੈ ਇੰਜ ਲਗਦਾ ਹੈ ਕਿ ਇਹ ਨਜ਼ਮ ਵੀ ਇਸੇ ਫ਼ਜ਼ਾ ਵਿਚ ਲਿਖੀ ਗਈ ਹੈ ਜਿਸ ਵਿਚ ਦਾਜ ਦਾ ਸੰਦੂਕ ਲਿਖੀ ਗਈ ਸੀ। ਪਹਿਲੀ ਨਜ਼ਮ ਦਾਜ ਦੇ ਸੰਦੂਕ ਵਿਚ ਰੀਝਾਂ ਭਰੀ ਮੁਹੱਬਤ ਦੀ ਥਾਂ ਲੜਾਈਆਂ ਜਮ੍ਹਾਂ ਹੋ ਜਾਂਦੀਆਂ ਹਨ ਤੇ ਇਥੇ ਸੁਪਨਿਆਂ ਭਰਿਆ ਵੇੜ੍ਹਾ ਭਜਨ ਲੱਗ ਪੈਂਦਾ ਹੈ । ਵੀੜ੍ਹੇ ਤੋਂ ਮੁਰਾਦ ਸੁਰਜੀਤ ਦਾ ਉਹ ਦਿਲ ਹੈ ਜਿਹਦੇ ਵਿਚ ਦੋਹਾਂ ਕਲੀਆਂ ਨਾਲ਼ ਭ੍ਭੱਜੀ ਇੱਕ ਲਾਂ ਅਤੇ ਕਦੇ ਕਦਾਈਂ ਉੱਡਦਾ ਉੱਡਦਾ ਕੋਈ ਕਾਂ ਆ ਬੈਠਦਾ ਹੈ । ਇਹ ਕਾਂ ਉਹਦੇ ਖ਼ਿਆਲਾਂ ਦਾ ਹੀ ਇੱਕ ਅਜੇਹਾ ਰੂਪ ਹੈ ਜੋ ਝੱਟ ਘੜੀ ਆਪਣੀ ਕਾਂ ਕਾਂ ਦੀ ਆਵਾਜ਼ ਨਾਲ਼ ਸੁਰਜੀਤ ਦੇ ਧਿਆਣ ਉਹਦੀ ਚੱਲਦੀ ਗੱਡੀ ਵਾਂਗ ਦੀ ਜ਼ਿੰਦਗੀ ਨੂੰ ਕਿਸੇ ਟੇਸ਼ਣ ਉਤੇ ਆ ਖੜ੍ਹਾ ਕਰ ਦਿੰਦਾ ਹੈ ਇੰਜ ਸੁਰਜੀਤ ਨੂੰ ਉਹਦੀਆਂ ਉਹ ਰੀਝਾਂ ਚੇਤੇ ਆ ਜਾਂਦੀਆਂ ਹਨ। ਜੋ ਉਹਨੇ ਦਾਜ ਦੇ ਸੰਦੂਕ ਵਿਚ ਸਾਂਭ ਸਾਂਭ ਕੇ ਰੱਖੀਆਂ ਸਨ। ਪਰ ਕਾਂ ਦੇ ਟੁਰ ਜਾਵਣ ਮਗਰੋਂ ਕੋਈ ਪ੍ਰਾਹੁਣਾ ਉਹਦੇ ਵਿਹੜੇ ਨਹੀਂ ਆਉਂਦਾ ਯਾ ਉਹਦੀ ਕੋਈ ਰੀਝ ਨਹੀਂ ਪਰਚਦੀ ਤਾਂ ਉਹਦਾ ਜੱਸਾ ਤਾਪ ਨਾਲ਼ ਭੁੱਖ਼ਣ ਲੱਗ ਪੈਂਦਾ ਹੈ ਇਸੇ ਸੜਨ ਬੁਝਣ ਵਿਚ ਉਹ ਹਯਾਤੀ ਦੇ ਡੰਗ ਟਪਾਊ ਨਦੀ ਹੀ।
ਦੂਜੀ ਨਜ਼ਮ ਸ਼ਿਕਸਤ ਰੰਗ ਨੂੰ ਪੜ੍ਹਦਿਆਂ ਪੜ੍ਹਦਿਆਂ ਇੱਕ ਥਾਂ ਤੇ ਅੱਪੜ ਕੇ ਮੈਂ ਇੱਕ ਦਮ ਤ੍ਰਭਕ ਜਿਹਾ ਗਿਆ ਜਿਸ ਵੇਲੇ ਮੈਂ ਏਸ ਨਜ਼ਮ ਵਿਚ ਸੁਰਜੀਤ ਨੂੰ ਖ਼ਾਕੀ ਯੂਨੀਫ਼ਾਰਮ ਪਾਏ ਮਰਦ ਤੇ ਜਨਾਨੀ ਦੇ ਜੈਨਡਰ ਦੇ ਫ਼ਰਕ ਤੋਂ ਅੱਡ, ਧਰਮਾਂ ਦੀ ਤਫ਼ਰੀਕ ਨੂੰ ਵੀ ਇੱਕ ਪਾਸੇ ਰੱਖਦਿਆਂ, ਉਹਨੇ ਤਿੰਨ ਸ਼ਹੀਦਾਂ ਦਾ ਜਿਕਰ ਕੀਤਾ ਜਿਹਨਾਂ ਸ਼ਹੀਦਾਂ ਨੇ ਆਪਣੀਆਂ ਰੂਹਾਂ ਨੂੰ ਹਰ ਹਾਲ ਵਿਚ ਪਵਿੱਤਰ ਰੱਖਣ ਲਈ ਆਪਣੇ ਹੀ ਲਹੂ ਨਾਲ਼ ਵੁਜ਼ੂ ਕੀਤਾ ਤੇ ਹੱਕ ਸੱਚ ਦੀ ਨਮਾਜ਼ ਨੀਤੀ। ਤਿੰਨ ਸੱਚੇ ਆਸ਼ਿਕਾਂ ਯਾਨੀ ਸੁਕਰਾਤ, ਐਸੀ(ਅਲੈ.) ਤੇ ਮਨਸੂਰ ਦੀ ਅਣਮੁੱਲੀ ਕੁਰਬਾਨੀ ਦੀ ਰਾਹ ਉਤੇ ਚੱਲਣ ਦੀ ਖ਼ਾਹਿਸ਼ ਸੁਰਜੀਤ ਦਾ ਉਹ ਸੁਫ਼ਨਾ ਸੀ ਜੋ ਪੂਰਾ ਨਾ ਹੋਇਆ। ਮੈਨੂੰ ਤਾਂ ਉਹਦੇ ਖ਼ਿਆਲਾਂ ਦੀ ਉਡਾਰੀ ਤੇ ਏਸ ਕਰ ਕੇ ਵੀ ਹੈਰਾਨੀ ਹੋਈ ਕਿ ਕਿਵੇਂ ਸੁਰਜੀਤ ਨੇ ਆਪਣੀ ਨਸਾਈ ਦਰਦ ਨੂੰ ਇਕਦਮ ਚੁੱਕ ਕੇ ਆਫ਼ਆਕੀ ਸਤ੍ਹਾ ਅਤੇ ਖਲ੍ਹਾਰ ਦਿੱਤਾ।
ਇਹ ਨਜ਼ਮ ਸੁਰਜੀਤ ਤੇ ਸਾਡੇ ਜਿਹੇ ਕਮਪਰੋਮਾਇਜ਼ਨਗ ਲਾਈਫ਼ ਗੁਜ਼ਾਰਨ ਵਾਲੇ ਸਭ ਅਕਲਮੰਦਾਂ ਲਈ ਅਸਲ ਵਿਚ ਇਸ ਸ਼ਿਕਸਤ ਰੰਗ ਦਾ ਐਤਰਾਫ਼ ਹੈ ਜੋ ਸੁਆਦ ਲੈ ਲੈ ਕੇ ਇਹ ਤਾਂ ਪੜ੍ਹਦੇ ਸੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਉ : ਸਿਰ ਧਰ ਤਲ਼ੀ ਮੋਰੀ ਗਲੀ ਆਓ
ਇਸ ਮਾਰਗ ਪੈਰ ਧਰੀਜਏ, ਸਿਰ ਦੀਜਈਏ ਕਾਨ ਨਾ ਕੀਜਏ,
ਪਰ ਅਸੀਂ ਤਾਂ ਆਪਣੇ ਸਿਰਾਂ ਨੂੰ ਤਲੀ ਉੱਤੇ ਧਰਨ ਦੀ ਬਜਾਏ ਕਲਫ਼ ਲੱਗੇ ਲੀੜਿਆਂ ਵਾਂਗ ਅਕੜਾਈ ਰੱਖਿਆ।। ਹੱਕੀ ਗੱਲ ਤਾਂ ਇਹ ਹੈ ਕਿ ਨਜ਼ਮ ਸ਼ਿਕਸਤ ਰੰਗ ਦੇ ਸਾਇਨ ਬੋਰਡ ਬੰਨ੍ਹ ਕੇ ਇਹਨੂੰ ਸਾਡੇ ਮਿੱਥੀਆਂ ਤੇ ਯਾ ਮੜ੍ਹੀਆਂ ਅਤੇ ਸਜਾਇਆ ਜਾਵੀ। ਅਸੀਂ ਸੁਕਰਾਤ, ਐਸੀ(ਅਲੈ.) ਯਾ ਮਨਸੂਰ ਵਾਂਗ ਹਯਾਤੀ ਨੂੰ ਉਹ ਰੰਗ ਦੇਵਨ ਦੇ ਅਹਿਲ ਹੀ ਨਹੀਂ ਸੀ ਜੋ ਉਨ੍ਹਾਂ ਤੇ ਬਹੁਤ ਸਾਰੇ ਸ਼ਹੀਦਾਂ ਨੇ ਕੁਰਬਾਨੀ ਕਰ ਕੇ ਦਿੱਤਾ ਸੀ। ਇਥੇ ਮੈਨੂੰ ਇੰਜ ਲੱਗਾ ਜਿਵੇਂ ਸੁਰਜੀਤ ਸਮੇਤ ਅਸੀਂ ਸਾਰੇ ਦੇ ਸਾਰੇ ਇਸ ਲਾਚਾਰ ਸਟੂਡੈਂਟ ਵਾਂਗ ਹਾਂ ਜੋ ਸਕੂਲ ਦੀ ਗਰਾਊਂਡ ਵਿਚ ਆਪਣੀ ਪਹੁੰਚ ਤੋਂ ਕਾਫ਼ੀ ਦੂਰ ਰੱਸੀ ਨਾਲ਼ ਲਮਕੇ ਸੇਬਾਂ ਨੂੰ ਚੁੱਕ ਮਾਰਨ ਲਈ ਉਛਲ ਉਛਲ ਕੇ ਜਤਨ ਕਰਦਾ ਹੈ ਪਰ ਉਹ ਸੇਬ ਉਹਦੀ ਪਹੁੰਚ ਤੋਂ ਬਹੁਤ ਦੂਰ ਹੁਣ ਤ। ਇਸ ਸਟੂਡੈਂਟ ਦੇ ਹੱਥ ਵੀ ਰੱਸੀ ਨਾਲ਼ ਪਿੱਛੇ ਬੁਝੇ ਹਨ। ਜਦ ਕਿ ਇਨ੍ਹਾਂ ਸ਼ਹੀਦਾਂ ਦੇ ਹੱਥ ਆਜ਼ਾਦ ਤਾਂ ਆਜ਼ਾਦ ਸਨ ਏਸ ਕੌੜੀ ਦੁਨੀਆ ਦੇ ਤੌਕ ਨੂੰ ਝੁਟਲਾਵਨ ਲਈ ਤੇ ਖ਼ੁਸ਼ੀ ਖ਼ੁਸ਼ੀ ਨਾਲ਼ ਆਪਣੇ ਗਲ ਵਿਚ ਫਾਹ ਦੇ ਰੱਸੇ ਵੱਟ ਕੇ ਪਾਵਨ ਲਈ। ਤੇ ਅਖ਼ੀਰ ਆਪਣੇ ਸਿਰਾਂ ਨੂੰ ਆਪਣੀਆਂ ਹੀ ਤਲੀਆਂ ਉਤੇ ਧਰ ਕੇ ਹੱਕ ਸੱਚ ਦੇ ਰਾਹ ਉੱਤੇ ਟੁਰ ਜਾਵਣ ਲਈ। |