|
NRI Mintu Brar's "Kangroonama " released by Pattar, Pannu, Bains at ChandigarhGagandeep Sohal Kookaburra magazine and Harman Digital Library launched Prominent literary figures and Journalists call for making Punjabi a global language Mintu Brar adopted Prof. Harpal Pannu as his Ustaad by presenting turban
Chandigarh, February 22: Australia based Harman Radio founder and eminent NRI Punjabi journalist Mintu Brar’s book Kangroonama was released here today by Chief guest Harcharan Bains, Advisor on National Affairs and Media to Chief Minister Punjab, prominent literary personalities Surjit Pattar, Dr. Harpal Singh Pannu, Jaswant Jafar, Gulzar Singh Sandhu, Dr. Deepak Manmohan Singh and Babushahi.com Editor Baljit Balli. Besides this Harman's venture Digital Library and Punjabi magazine Kookaburra were also launched on the occasion. The function was marked by the special presence of Mintu Brar’s wife Guddu Brar and his son Anmolvir Singh. In his welcome address at the Book Release and Digital Library launch ceremony in Law Bhawan Sector 37 Chandigarh here today, Mintu Brar said that he is not a distinguished writer but he has made an effort to pen his experiences during stay in Australia. The 200 page book highlights the problems being faced by Punjabis and also the misguided endeavors of some Punjabis to bring a bad name to the community at large. He said that Bhupinder Pooniwalia is the publisher of this Kangroonama publication and he has dedicated this book to his late father Raghubir Singh Brar. Addressing the gathering Surjit Pattar said that Mintu Brar has done commendable job for promotion of Punjabi on foreign land. He said that the Mintu’s writings reflect fearless and positive guiding spirit. He also enthralled the audience with his poem ‘chal pattar hun dhundan challiye….’. The Punjabi University professor and eminent writer Harpal Pannu said that the book by a Mintu Brar is a New Year gift to Punjabis. He said that it is not easy to excel in overseas countries but Mintu Brar has established his credibility as a Punjabi journalist and progressive writer through his commitment and dedication. Pannu sought blessings from Mintu Brar as his ‘guide and guru’ by offering him a turban as per traditional Punjabi culture. Babushahi.com Editor and Senior journalist Baljit Balli while lauding the effort of Mintu Brar in bringing out a prestigious book and launching Digital Library said that Mintu has a Malwa origin and his writing also has a Malwai tinge which can be understood easily. He said that he has used simple Punjabi vocabulary through his artistic and talented skills. He emphasized the need of making Punjabi a global language on the pattern of English which has words of all languages of the world. He also suggested that Punjabi University must constitute a Panel to add more words in Punjabi dictionary with English origin to widen the scope of ourMaa Boli. Harcharan Bains Advisor to Chief Minister Punjab said that Punjabi language faces more dangers from internal forces than external agencies. He strongly pleaded for interacting in Punjabi language in our day-to-day dealings. He said that it is unfair to compare English literary figure Shakespeare with Waris Shah, the Punjabi giant. Bains congratulated Mintu on release of his book Kangroonama and expressed the hope that he will continue his efforts to strengthen the ties of non-resident Punjabis with their motherland. Prominent among others who spoke on the occasion included prominent literary figure Jaswant Jafar, Gulzar Singh Sandhu, famous comedian Rana Ranbir, eminent writers Dr. Deepak Manmohan Singh, Dr. Jagdish Kaur and Punjabi Herald Editor Harjinder Singh Basiala, Jarnail Singh, Pal Kaur and Kookaburra Editor Shivdeep. The concluding remarks were presented by Sukhminder Gajjanwala who also highlighted the personality features of Mintu Brar. Prominent among others who were present on the occasion included President Press Club Chandigarh, Sukhbir Singh Bajwa, Bibi Sam Bajwa, Publisher Bhupinder Punniwalia, Teachers Union Leader Yashpal, Sarabjit Singh and Davinder Singh Dhaliwal. ------------------------------- ਪਾਤਰ , ਪੰਨੂ , ਬੈਂਸ ਨੇ ਕੀਤੀ ਮਿੰਟੂ ਬਰਾੜ ਦੀ ਪੁਸਤਕ ਕੈਂਗਰੂਨਾਮਾ ਦੀ ਘੁੰਡ ਚੁਕਾਈ ਕੂਕਾਬਾਰਾ ਮੈਗਜ਼ੀਨ ਤੇ ਹਰਮਨ ਅਦਾਰੇ ਦੀ ਡਿਜੀਟਲ ਲਾਇਬ੍ਰੇਰੀ ਵੀ ਰਿਲੀਜ਼ ਨਾਮਵਰ ਸਾਹਿਤਕਾਰਾਂ ਤੇ ਪੱਤਰਕਾਰਾਂ ਵਲੋਂ ਪੰਜਾਬੀ ਨੂੰ ਸਮੇਂ ਦਾ ਹਾਣੀ ਬਣਾਉਣ ਦਾ ਸੱਦਾ ਸਾਹਿਤਕਾਰ ਹਰਪਾਲ ਪੰਨੂ ਨੂੰ ਮਿੰਟੂ ਨੇ ਪੱਗ ਭੇਂਟ ਕਰਕੇ ਧਾਰਿਆ ਉਸਤਾਦ ਚੰਡੀਗੜ੍ਹ , 22 ਫਰਵਰੀ ( ) : ਆਸਟਰੇਲੀਆ ਦੇ ਹਰਮਨ ਅਦਾਰੇ ਦੇ ਮੋਹਰੀ , ਨਾਮਵਰ ਪੰਜਾਬੀ ਤੇ ਪਰਵਾਸੀ ਪੱਤਰਕਾਰ ਮਿੰਟੂ ਬਰਾੜ ਵਲੋਂ ਲਿਖੀ ਪਲੇਠੀ ਪੁਸਤਕ ਕੈਂਗਰੂਨਾਮਾ ਸ਼ਨੀਵਾਰ ਨੂੰ ਇਥੇ ਮੁੱਖ ਮਹਿਮਾਨ ਵਜੋਂ ਪੁੱਜੇ ਮੁੱਖ ਮੰਤਰੀ ਤੇ ਰਾਸ਼ਟਰੀ ਮਾਮਲਿਆਂ ਬਾਰੇ ਸਲਾਹਕਾਰ ਹਰਚਰਨ ਬੈਂਸ , ਉਘੇ ਸਾਹਿਤਕਾਰ ਸੁਰਜੀਤ ਪਾਤਰ , ਡਾ. ਹਰਪਾਲ ਸਿੰਘ ਪੰਨੂ , ਜਸਵੰਤ ਜ਼ਫਰ , ਸ. ਗੁਲਜ਼ਾਰ ਸਿੰਘ ਸੰਧੂ , ਡਾ. ਦੀਪਕ ਮਨਮੋਹਨ ਸਿੰਘ ਤੇ ਬਾਬੂਸ਼ਾਹੀ ਦੇ ਐਡੀਟਰ ਬਲਜੀਤ ਬੱਲੀ ਤੇ ਅਧਾਰਤ ਪ੍ਰਧਾਨਗੀ ਮੰਡਲ ਵਲੋਂ ਰਿਲੀਜ਼ ਕੀਤਾ ਗਿਆ। ਇਸ ਦੇ ਨਾਲ ਹੀ ਮਿੰਟੂ ਦੇ ਪੰਜਾਬੀ ਸਾਹਿਤਕਾਰਾਂ ਦੀਆਂ ਲਿਖਤਾਂ ਨੂੰ ਡਿਜੀਟਲੀ ਇਕੱਤਰ ਕਰਨ ਦੇ ਨਿਵੇਕਲੇ ਉਪਰਾਲੇ ਡਿਜੀਟਲ ਲਾਇਬ੍ਰੇਰੀ ਅਤੇ ਮੈਗਜ਼ੀਨ ਕੂਕਾਬਾਰਾ ਦੀ ਵੀ ਉਕਤ ਸ਼ਖਸੀਅਤਾਂ ਵਲੋਂ ਘੁੰਡ ਚੁਕਾਈ ਕੀਤੀ ਗਈ। ਚੰਡੀਗੜ੍ਹ ਦੇ ਸੈਕਟਰ 37 ਵਿਚਲੇ ਲਾਅ ਭਵਨ ਚ ਆਪਣੀ ਪੁਸਤਕ ਦੀ ਘੁੰਡ ਚੁਕਾਈ ਤੋਂ ਬਾਦ ਮਿੰਟੂ ਨੇ ਪਤਵੰਤੇ ਸੱਜਣਾ ਦਾ ਸੁਆਗਤ ਕਰਦਿਆਂ ਕਿਹਾ ਕਿ ਉਹ ਕਿ ਉਹ ਕੋਈ ਵੱਡਾ ਲੇਖਕ ਨਹੀਂ ਹੈ ਪਰ ਇਸ ਪੁਸਤਕ ਰਾਹੀਂ ਉਸ ਨੇ ਉਹੀ ਬਿਆਨਿਆ ਹੈ , ਜੋ ਉਸ ਦੇ ਦਿਲ ਨੇ ਆਸਟਰੇਲੀਆ ਚ ਰਹਿੰਦਿਆਂ ਮਹਿਸੂਸ ਕੀਤਾ ਹੈ। 200 ਪੰਨਿਆਂ ਦੀ ਇਸ ਪੁਸਤਕ ਚ ਆਸਟਰੇਲੀਆ ਚ ਵਸਦੇ ਪੰਜਾਬੀਆਂ , ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕਰਨ ਦੇ ਨਾਲ-ਨਾਲ ਇਹ ਵੀ ਬਖੂਬੀ ਬਿਆਨਿਆ ਹੈ ਕਿ ਕਿਸ ਤਰ੍ਹਾਂ ਕੁਝ ਪੰਜਾਬੀ ਪੰਗੇ ਲੈ ਕੇ ਪੰਜਾਬੀਆਂ ਦੀ ਫਜ਼ੀਹਤ ਉਡਵਾਉਂਦੇ ਹਨ। ਆਪਣੇ ਹੁਣ ਤਕ ਦੇ ਜੀਵਨ ਚ ਮਿੰਟੂ ਨੇ ਆਪਣੇ ਪਿੰਡੇ ਤੇ ਪੰਜਾਬ ਰਹਿੰਦਿਆਂ ਤੇ ਆਸਟਰੇਲੀਆ ਚ ਵਸਦਿਆਂ ਹੰਢਾਇਆ ਹੈ , ਉਹੀ ਇਸ ਕਿਤਾਬ ਰਾਹੀਂ ਉਸ ਨੇ ਸ਼ਬਦਾਂ ਚ ਬਿਆਨਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੈਂਗਰੂਨਾਮਾ ਦੇ ਪ੍ਰਕਾਸ਼ਕ ਭੁਪਿੰਦਰ ਪੰਨੀਵਾਲੀਆ ਹਨ। ਇਸ ਕਿਤਾਬ ਨੂੰ ਮਿੰਟੂ ਨੇ ਆਪਣੇ ਸੁਰਗਵਾਸੀ ਪਿਤਾ ਸ. ਰਘੁਬੀਰ ਸਿੰਘ ਬਰਾੜ ਨੁੰ ਸਮਰਪਿਤ ਕੀਤਾ ਹੈ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸੁਰਜੀਤ ਪਾਤਰ ਹੁਰਾਂ ਕਿਹਾ ਕਿ ਭਾਵੇਂ ਪਰਵਾਸ ਦੀ ਮਜਬੂਰੀ ਕਾਰਨ ਕਈ ਪੰਜਾਬੀ ਦੂਜੇ ਦੇਸ਼ਾਂ ਚ ਜਾ ਕੇ ਵਸ ਜਾਂਦੇ ਹਨ ਪਰ ਮਿੰਟੂ ਬਰਾੜ ਵਰਗੇ ਸ਼ਖਸ ਦੂਜੇ ਦੇਸ਼ਾਂ ਦੀ ਧਰਤੀ ਤੇ ਜਾ ਕੇ ਜੋ ਪੰਜਾਬੀ ਦੀ ਪ੍ਰਫੁੱਲਤਾ ਲਈ ਕੰਮ ਕਰਦੇ ਹਨ ਤੇ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਪੰਜਾਬੀ ਨਾਲ ਜੋੜਦੇ ਹਨ , ਉਹ ਵਾਕਿਆ ਹੀ ਸ਼ਲਾਘਾਯੋਗ ਹੈ। ਮਿੰਟੂ ਦੀ ਲੇਖਣੀ ਦੀ ਤਾਰੀਫ ਕਰਦਿਆਂ ਪਾਤਰ ਹੁਰਾਂ ਕਿਹਾ ਕਿ ਮਿੰਟੂ ਦੀ ਲੇਖਣੀ ਬੇਬਾਕ ਅਤੇ ਸੇਧ ਦੇਣ ਵਾਲੀ ਹੈ। ਪਾਤਰ ਨੇ ਇਸ ਮੌਕੇ ਆਪਣੀ ਖੂਬਸੂਰਤ ਨਜ਼ਮ ਚੱਲ ਪਾਤਰ ਹੁਣ ਢੂੰਡਣ ਚੱਲੀਏ...ਵੀ ਗਾ ਕੇ ਸਰੋਤਿਆਂ ਨੂੰ ਸੁਣਾਈ ਤੇ ਸਮਾਗਮ ਚ ਰੰਗ ਬੰਨ੍ਹ ਦਿੱਤਾ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਉਘੇ ਲੇਖਕ ਹਰਪਾਲ ਪੰਨੂ ਨੇ ਕਿਹਾ ਕਿ ਮਿੰਟੂ ਦੀ ਇਹ ਕਿਤਾਬ ਨਵੇਂ ਵਰ੍ਹੇ ਤੇ ਪੰਜਾਬੀਆਂ ਲਈ ਇਕ ਖਾਸ ਤੋਹਫਾ ਹੈ। ਵਿਦੇਸ਼ਾਂ ਚ ਜਾ ਕੇ ਖੁਦ ਨੂੰ ਕਾਮਯਾਬ ਬਣਾਉਣਾ ਸੌਖਾ ਨਹੀਂ ਹੁੰਦਾ ਪਰ ਮਿੰਟੂ ਨੇ ਵਿਦੇਸ਼ ਦੀ ਧਰਤੀ ਤੇ ਰਹਿ ਕੇ ਨਾ ਸਿਰਫ ਖੁਦ ਨੂੰ ਇਕ ਤਕਨੀਸ਼ੀਅਨ ਵਜੋਂ ਕਾਮਯਾਬ ਬਣਾਇਆ ਹੈ ਬਲਕਿ ਪੰਜਾਬੀ ਪੱਤਰਕਾਰ ਤੇ ਲੇਖਕ ਵਜੋਂ ਵੀ ਉਹ ਸਥਾਪਤ ਹੋਣ ਚ ਇਸ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਮਿੰਟੂ ਨੂੰ ਇਕ ਕਾਮਯਾਬ ਲੇਖਕ , ਪੱਤਰਕਾਰ ਤੇ ਪੰਜਾਬੀ ਦਾ ਮੁਰੀਦ ਦੱਸਦਿਆਂ ਪੰਨੂ ਹੁਰਾਂ ਕਿਹਾ ਕਿ ਜਦ ਤਕ ਮਿੰਟੂ ਵਰਗੇ ਸ਼ਖਸ ਹਨ , ਪੰਜਾਬੀ ਨੂੰ ਕੋਈ ਖਤਰਾ ਨਹੀਂ ਹੈ। ਇਸ ਉਪਰੰਤ ਮਿੰਟੂ ਨੇ ਪੰਨੂ ਨੂੰ ਉਚੇਚੇ ਤੌਰ ਤੇ ਪੱਗ ਭੇਂਟ ਕਰਕੇ ਆਪਣਾ ਉਸਤਾਦ ਧਾਰਿਆ ਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ। ਮਿੰਟੂ ਦੀ ਲੇਖਣੀ ਦੀ ਤਾਰੀਫ ਕਰਦਿਆਂ ਉਘੇ ਸਾਹਿਤਕਾਰ ਜਸਵੰਤ ਜ਼ਫਰ ਨੇ ਕਿਹਾ ਕਿ ਮਾਇਨੇ ਇਹ ਨਹੀਂ ਰੱਖਦਾ ਕਿ ਅਸੀਂ ਖੁਦ ਲਈ ਕੀ ਕਰਦੇ ਹਾਂ , ਮਾਇਨੇ ਇਹ ਰੱਖਦਾ ਹੈ ਕਿ ਅਸੀਂ ਦੂਜਿਆਂ ਲਈ ਖਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਤਮਾਨ ਚ ਕੀ ਕਰ ਰਹੇ ਹਨ , ਜਿਸ ਤੇ ਉਹ ਸਾਡੇ ਤੇ ਮਾਣ ਕਰ ਸਕਣ। ਮਿੰਟੂ ਇਕ ਅਜਿਹੀ ਹੀ ਸ਼ਖਸੀਅਤ ਹੈ , ਜਿਸ ਦੀ ਸ਼ਖਸੀਅਤ ਨੂੰ ਜੇਕਰ ਕੋਈ ਜਾਣੇਗਾ ਤਾਂ ਉਸ ਤੇ ਇਹੀ ਪ੍ਰਭਾਵ ਪਵੇਗਾ ਕਿ ਚਾਹੇ , ਜਿਥੇ ਵੀ ਰਹੋ ਆਪਣੀ ਮਿੱਟੀ ਨਾਲ ਜੁੜੇ ਰਹੇ। ਇਸ ਉਪਰੰਤ ਬਾਬੂਸ਼ਾਹੀ ਦੇ ਐਡੀਟਰ ਤੇ ਨਾਮਵਰ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਹੁਰਾਂ ਨੇ ਕਿਹਾ ਕਿ ਮਿੰਟੂ ਮਾਲਵੇ ਦੇ ਟਿੱਬਿਆਂ ਦਾ ਜੰਮਿਆ ਪਲਿਆ ਹੈ ਤੇ ਉਸ ਦੀ ਬੋਲੀ ਵੀ ਮਲਵਈ ਹੈ , ਜਿਸ ਨੂੰ ਕੋਈ ਵੀ ਅਸਾਨੀ ਨਾਲ ਸਮਝ ਸਕਦਾ ਹੈ। ਕਿਤਾਬ ਵਿਚਲੇ ਸ਼ਬਦਾਂ ਦੀ ਚੋਣ ਵੀ ਸੁਚੱਜੇ ਢੰਗ ਨਾਲ ਕੀਤੀ ਗਈ ਹੈ ਅਤੇ ਪੰਜਾਬ ਦੀ ਪ੍ਰਫੁੱਲਤਾ ਲਈ ਸਰਲ ਭਾਸ਼ਾ ਦੀ ਵਰਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਗੱਲਾਂ ਹੋ ਰਹੀਆਂ ਹਨ ਕਿ ਪੰਜਾਬੀ ਖਤਮ ਹੋ ਜਾਵੇਗੀ ਪਰ ਜੇਕਰ ਅਸੀਂ ਪੰਜਾਬੀ ਨੂੰ ਬਚਾਉਣਾ ਹੈ ਤਾਂ ਇਸ ਸਾਨੂੰ ਇਸ ਦੇ ਦਰਵਾਜ਼ੇ ਮੋਕਲੇ ਕਰਨੇ ਪੈਣਗੇ। ਉਨ੍ਹਾਂ ਅੰਗਰੇਜ਼ੀ ਭਾਸ਼ਾ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਅੰਗਰੇਜ਼ੀ ਭਾਸ਼ਾ ਵਲੋਂ ਵੀ ਹਰ ਭਾਸ਼ਾ ਦੇ ਸ਼ਬਦ ਸ਼ਾਮਲ ਕੀਤੇ ਗਏ ਹਨ ਤੇ ਅੱਜ ਇਹ ਦੁਨੀਆ ਦੀ ਭਾਸ਼ਾ ਬਣ ਚੁੱਕੀ ਹੈ , ਇਸੇ ਤਰ੍ਹਾਂ ਸਾਨੂੰ ਵੀ ਲੋੜ ਹੈ ਕਿ ਪੰਜਾਬੀ ਨੂੰ ਗਲੋਬਲ ਭਾਸ਼ਾ ਬਣਾਈਏ। ਉਨ੍ਹਾਂ ਇਸ ਲਈ ਪੰਜਾਬੀ ਯੂਨੀਵਰਸਿਟੀ ਨੂੰ ਇਕ ਪੈਨਲ ਬਣਾਉਣ ਦੀ ਸਲਾਹ ਵੀ ਦਿਤੀ ਜੋ ਹਰ ਸਾਲ ਅੰਗਰੇਜ਼ੀ ਦੇ ਕੁਝ ਸ਼ਬਦਾਂ ਨੂੰ ਚੁਣਕੇ ਪੰਜਾਬੀ ਚ ਸ਼ਾਮਲ ਕਰੇ , ਜਿਸ ਨਾਲ ਪੰਜਾਬੀ ਦਾ ਦਾਇਰਾ ਹੋਰ ਵਿਸ਼ਾਲ ਹੋ ਸਕੇ। ਪ੍ਰੋਗਰਾਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਰਾਸ਼ਟਰੀ ਮਾਮਲਿਆਂ ਬਾਰੇ ਸਲਾਹਕਾਰ ਹਰਚਰਨ ਬੈਂਸ ਦੀ ਸ਼ਖਸੀਅਤ ਦਾ ਵੀ ਇਕ ਨਵਾਂ ਰੰਗ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ। ਬੈਂਸ ਨੇ ਇਸ ਮੌਕੇ ਇਕ ਕਵਿਤਾ ਵੀ ਪੜ੍ਹੀ ਤੇ ਪੰਜਾਬੀ ਭਾਸ਼ਾ ਬਾਰੇ ਆਪਣੀਆਂ ਚਿੰਤਾਵਾਂ ਵੀ ਬਿਆਨੀਆਂ। ਉਨ੍ਹਾਂ ਕਿਹਾ ਕਿ ਦਰਅਸਲ ਪੰਜਾਬੀ ਨੂੰ ਇਸ ਵੇਲੇ ਖਤਰਾ ਬਾਹਰਲਿਆਂ ਤੋਂ ਨਹੀਂ ਬਲਕਿ ਅੰਦਰਲਿਆਂ ਤੋਂ ਹੀ ਹੈ। ਜੇਕਰ ਅਸੀਂ ਹੀ ਪੰਜਾਬੀ ਬੋਲਣੀ ਛੱਡ ਦਿਆਂਗੇ ਤਾਂ ਫਿਰ ਪੰਜਾਬੀ ਦਾ ਕੀ ਬਣੇਗਾ। ਉਨ੍ਹਾਂ ਅੰਗਰੇਜ਼ੀ ਦੇ ਸਾਹਿਤਕਾਰ ਸ਼ੈਕਸਪੀਅਰ ਦੀ ਵਾਰਿਸ ਸ਼ਾਹ ਨਾਲ ਕੀਤੀ ਜਾਂਦੀ ਤੁਲਨਾ ਨੂੰ ਵੀ ਗਲਤ ਦੱਸਦਿਆਂ ਕਿਹਾ ਕਿ ਸ਼ੇਕਸਪੀਅਰ ਨਾਲ ਵਾਰਿਸ ਸ਼ਾਹ ਦਾ ਮੁਕਾਬਲਾ ਹਰਗਿਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਵਾਰਿਸ ਸ਼ਾਹ ਦੇ ਮੁਕਾਬਲੇ ਕਿਧਰੇ ਨਹੀਂ ਟਿਕਦਾ। ਬੈਂਸ ਨੇ ਮਿੰਟੂ ਨੂੰ ਕੈਂਗਰੂਨਾਮਾ ਦੇ ਰਿਲੀਜ਼ ਹੋਣ ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਰਾਲਾ ਚੰਗਾ ਹੈ ਤੇ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਜਦੋਂ ਵਿਦੇਸ਼ਾਂ ਚ ਵਸੇ ਪੰਜਾਬੀ ਆਪਣੀ ਮਿੱਟੀ ਲਈ ਕੰਮ ਕਰਦੇ ਹਨ। ਇਸ ਸਮਾਗਮ ਦੀ ਸਫਲਤਾ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ 12 ਵਜੇ ਸ਼ੁਰੂ ਹੋਇਆ ਇਹ ਸਮਾਗਮ ਲਗਾਤਾਰ ਤਿੰਨ ਘੰਟੇ ਚੱਲਦਾ ਰਿਹਾ ਤੇ ਸਰੋਤੇ ਵੀ ਬੰਨ੍ਹਕੇ ਬੁਲਾਰਿਆਂ ਨੂੰ ਪੂਰੀ ਰੂਹ ਨਾਲ ਸੁਣਦੇ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਮਵਰ ਸਾਹਿਤਕਾਰ ਸ. ਗੁਲਜ਼ਾਰ ਸੰਧੂ , ਉਘੇ ਕਮੇਡੀਅਨ ਰਾਣਾ ਰਣਬੀਰ , ਲੇਖਕ ਤੇ ਸਾਹਿਤਕਾਰ ਡਾ. ਦੀਪਕ ਮਨਮੋਹਨ ਸਿੰਘ , ਡਾ. ਜਗਦੀਸ਼ ਕੌਰ , ਨਿਊਜ਼ੀਲੈਂਡ ਤੋਂ ਪੰਜਾਬੀ ਹੇਰਾਲਡ ਦੇ ਸੰਪਾਦਕ ਸ. ਹਰਜਿੰਦਰ ਸਿੰਘ ਬਸਿਆਲਾ , ਹਰਮਨ ਰੇਡੀਓ ਦੇ ਸੰਚਾਲਕ ਅਮਨਦੀਪ ਸਿੰਘ ਦੇ ਪਿਤਾ ਸ. ਜਰਨੈਲ ਸਿੰਘ , ਪਾਲ ਕੌਰ , ਕੂਕਾਬਾਰਾ ਦੇ ਸੰਪਾਦਕ ਸ਼ਿਵਦੀਪ , ਹਰਮਨ ਰੇਡੀਓ ਤੋਂ ਹਰਪ੍ਰੀਤ ਕਾਹਲੋਂ , ਹਨੂੰਵੰਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਪ੍ਰੋਗਰਾਮ ਦੀ ਸਮਾਪਤੀ ਤੇ ਸੁਖਮਿੰਦਰ ਗੱਜਣਵਾਲਾ ਨੇ ਮਿੰਟੂ ਦੀ ਬਰਾੜ ਦੀ ਸ਼ਖਸੀਅਤ ਤੇ ਰੋਚਕ ਸ਼ਬਦਾਂ ਚ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਮਿੰਟੂ ਅਜਿਹਾ ਬੇਬਾਕ ਹੈ ਕਿ ਪਸਲੀਆਂ ਟੁੱਟੀਆਂ ਹੋਣ ਤੇ ਵੀ ਦੰਦਾਂ ਨਾਲ ਟਰੈਕਟਰ ਖਿੱਚਣ ਲੱਗ ਜਾਂਦਾ ਹੈ ਅਤੇ ਖੂਹ ਚ ਡਿਗ ਕੇ ਵੀ ਇਸ ਦੀ ਬੋਲਤੀ ਬੰਦ ਨਹੀਂ ਹੁੰਦੀ ਸਗੋਂ ਬੋਲਦਾ ਹੀ ਰਹਿੰਦਾ ਹੈ। ਮਿੰਟੂ ਦੀ ਸ਼ਖਸੀਅਤ ਦਾ ਇਕ ਹੋਰ ਗੁਣ ਉਨ੍ਹਾਂ ਇਹ ਦੱਸਿਆ ਕਿ ਇਹ ਡੇਢ ਮਿੰਟ ਚ ਰੋਟੀਆਂ ਪਾੜ ਦਿੰਦਾ ਹੈ ਜਦਕਿ ਦਾਰੂ ਨੂੰ ਹੱਥ ਨਹੀਂ ਲਾਉਂਦਾ ਤੇ ਮੀਟ ਮੱਛੀ ਦੀ ਰੇਲ ਬਣਾ ਦਿੰਦਾ ਹੈ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਉਘੇ ਪੱਤਰਕਾਰ ਤੇ ਡੇਅ ਐਂਡ ਨਾਈਟ ਦੇ ਸਾਬਕਾ ਨਿਊਜ਼ ਰੀਡਰ ਸੁਰਿੰਦਰ ਸਿੰਘ ਨੇ ਬਖੂਬੀ ਨਿਭਾਇਆ ਤੇ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਚ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਬੀਰ ਸਿੰਘ ਬਾਜਵਾ , ਬੀਬੀ ਸੈਮ ਬਾਜਵਾ , ਪ੍ਰਕਾਸ਼ਕ ਭੁਪਿੰਦਰ ਪੰਨੀਵਾਲੀਆ , ਅਧਿਆਪਕ ਆਗੂ ਯਸ਼ਪਾਲ , ਪੱਤਰਕਾਰ ਸੁਖਨੈਬ ਸੰਧੂ , ਹਰਮੇਲ ਪ੍ਰੀਤ , ਅਮਨਦੀਪ ਸਿੰਘ ਸਿੱਧੂ , ਸਰਬਜੀਤ ਸਿੰਘ ਤੇ ਦਵਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਮਿੰਟੂ ਬਰਾੜ ਦੀ ਸੁਪਤਨੀ ਗੁੱਡੂ ਬਰਾੜ ਤੇ ਉਨ੍ਹਾਂ ਦੇ ਸਪੁੱਤਰ ਅਨਮੋਲਵੀਰ ਸਿੰਘ ਵੀ ਹਾਜ਼ਰ ਸਨ। |
|